17.1 C
Chandigarh

TODAY NOW NEWS

Friday, March 20, 2026
HomeBREAKING NEWSਬੱਸ ’ਚ ਹੋਈ ਗਰਭਵਤੀ ਮਹਿਲਾ ਦੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮ

ਬੱਸ ’ਚ ਹੋਈ ਗਰਭਵਤੀ ਮਹਿਲਾ ਦੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮ

ਜਲੰਧਰ : ਕਹਿੰਦੇ ਹਨ ਕਿ ਜਨਮ ਅਤੇ ਮਰਨ ਉਸ ਪ੍ਰਮਾਤਮਾਂ ਦੇ ਹੱਥ ਵਿੱਚ ਹੁੰਦਾ ਹੈ। ਪ੍ਰਮਾਤਮਾਂ ਹੀ ਜਨਮ ਅਤੇ ਮੌਤ ਦੀ ਥਾਂ ਨਿਸ਼ਚਿਤ ਕਰਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਫਗਵਾੜਾ ਵਿਖੇ ਜਿੱਥੇ ਕਿ ਇੱਕ ਗਰਭਵਤੀ ਮਹਿਲਾਂ ਨੇ ਬੱਸ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ।

ਦਰਾਸਲ ਉਕਤ ਮਹਿਲਾਂ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਲੁਧਿਆਣਾ ਜੋ ਕਿ ਗਰਭਵਤੀ ਸੀ ਅਤੇ ਗਰਭਵਤੀ ਹਾਲਤ ਵਿੱਚ ਹੀ ਸਰਕਾਰੀ ਬੱਸ ਵਿੱਚ ਜਲੰਧਰ ਤੋਂ ਲੁਧਿਆਣਾ ਜਾ ਰਹੇ ਸੀ। ਫਗਵਾੜਾ ਬੱਸ ਸਟੈਂਡ ਵਿਖੇ ਉਕਤ ਮਹਿਲਾ ਨੇ ਬੱਸ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ।ਇਸ ਸਬੰਧੀ ਗੱਲਬਾਤ ਕਰਦਿਆ ਪੀਆਰਟੀਸੀ ਵਿਭਾਗ ਦੀ ਬੱਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਤੋਂ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸੀ ਅਤੇ ਜਦੋਂ ਉਹ ਫਗਵਾੜਾ ਬੱਸ ਸਟੈਂਡ ਉੱਤੇ ਪਹੁੰਚੇ ਤਾਂ ਉਕਤ ਮਹਿਲਾ ਨੇ ਬੱਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ। ਉਨਾਂ ਦੱਸਿਆ ਕਿ ਬੱਸ ਵਿੱਚ ਸਿਹਤ ਵਿਭਾਗ ਦੀ ਮਹਿਲਾ ਮਜੌੂਦ ਸੀ ਜਿਸ ਦੀ ਮਦਦ ਨਾਲ ਬੱਸ ਵਿੱਚ ਮਹਿਲਾ ਦੀ ਡਲੀਵਰੀ ਹੋ ਗਈ। ਜਿਸ ਤੋਂ ਬਾਅਦ 108 ਨੰਬਰ ਉੱਤੇ ਕਾਲ ਕਰ ਕੇ ਐਂਬੂਲੈਂਸ ਦੀ ਮਦਦ ਨਾਲ ਉਕਤ ਮਹਿਲਾ ਅਤੇ ਉਸ ਦੀ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ।

Today Now News

RELATED ARTICLES
- Advertisment -

POPULAR POSTS