16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਯੂਕਰੇਨ ਵਿੱਚ ਫਸੇ ਬੱਚਿਆਂ ਦੀ ਘਰ ਵਾਪਸੀ ਲਈ ਕੀਤੀ ਅਰਦਾਸ

ਯੂਕਰੇਨ ਵਿੱਚ ਫਸੇ ਬੱਚਿਆਂ ਦੀ ਘਰ ਵਾਪਸੀ ਲਈ ਕੀਤੀ ਅਰਦਾਸ

ਮਾਨਸਾ 07 ਮਾਰਚ(ਗੁਰਜੰਟ ਸਿੰਘ ਬਾਜੇਵਾਲੀਆ) ਰੂਸ ਅਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਜਿਸ ਦੇ ਵਿੱਚ ਸਟੱਡੀ ਬੇਸ ਤੇ ਇੰਡੀਆ ਦੇ ਬੱਚੇ ਗਏ ਹੋਏ ਹਨ। ਜਿਹਨਾਂ ਵਿੱਚੋਂ ਕੁੱਝ ਬੱਚਿਆਂ ਦੀਆਂ ਮੌਤਾਂ ਵੀ ਹੋ ਗਈਆਂ ਹਨ। ਉੱਥੇ ਬੱਚਿਆਂ ਨੂੰ ਖਾਣ-ਪੀਣ ਦੀ ਕੋਈ ਵੀ ਵਸਤੂ ਨਾ ਮਿਲਣ ਕਾਰਨ ਬਹੁਤ ਜਿਆਦਾ ਮੁਸ਼ਕਿਲ ਹੋ ਰਹੀ ਹੈ। ਉਹ ਭੁੱਖੇ ਤਿਹਾਏ ਦਿਨ ਬਤੀਤ ਕਰ ਰਹੇ ਹਨ। ਇਸ ਲੜਾਈ ਵਿੱਚ ਵਿੱਚ ਯੂਕਰੇਨ ਅਤੇ ਰੂਸ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਲੜਾਈ ਦੇ 10 ਦਿਨ ਬੀਤ ਜਾਣ ਤੇ ਵੀ ਕੋਈ ਹੱਲ ਨਹੀਂ ਨਿਕਲ ਰਿਹਾ। ਸਗੋਂ ਦਿਨ-ਬ-ਦਿਨ ਹਮਲੇ ਤੇਜ ਹੁੰਦੇ ਜਾ ਰਹੇ ਹਨ। ਜਿਸ ਵਿੱਚ ਆਮ ਜਨਤਾ ਬੇਘਰ ਹੋ ਰਹੀ ਹੈ ਅਤੇ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ। ਜਿਹੜੇ ਬੱਚੇ ਯੂਕਰੇਨ ਵਿੱਚ ਫਸੇ ਹੋਏ ਹਨ ਉਹਨਾਂ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੇ ਸਬੰਧ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਨਾਜਰ ਸਿੰਘ ਖਿਆਲਾ ਅਤੇ ਸਮੂਹ ਨੰਬਰਦਾਰਾਂ ਨੇ ਸੱਦਾ ਪੱਤਰ ਭੇਜ ਕੇ ਸਮੂਹ ਲੋਕਾਂ ਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਬੇਨਤੀ ਕੀਤੀ। ਇਹ ਅਰਦਾਸ ਬੇਨਤੀ ਸ੍ਰੀ ਗੁਰੂਦੁਆਰਾ ਸਾਹਿਬ ਮਾਨਸਾ ਖੁਰਦ ਵਿਖੇ ਸਮੂਹ ਨੰਬਰਦਾਰ, ਸਰਪੰਚ, ਪੰਚ, ਸਮਾਜ ਸੇਵੀ ਲੋਕ ਅਤੇ ਯੂਕਰੇਨ ਵਿੱਚ ਫਸੇ ਬੱਚਿਆਂ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰ ਮੈਂਬਰ ਵੀ ਇਸ ਅਰਦਾਸ ਵਿੱਚ ਸ਼ਾਮਲ ਹੋਏ। ਉਹਨਾਂ ਨੇ ਰੋਂਦੇ ਹੋਏ ਆਪਣੇ ਦੁੱਖੜੇ ਸਾਂਝੇ ਕੀਤੇ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਦੇਸ਼ ਵਾਪਸ ਲਿਆਂਦਾ ਜਾਵੇ। ਸਮੂਹ ਨੰਬਰਦਾਰਾਂ ਨੇ ਅਰਦਾਸ ਕੀਤੀ ਕਿ ਸਭ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਦੀ ਲੜਾਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਵਿਚਾਲੇ ਰਹਿ ਗਈ ਹੈ ਉਹਨਾਂ ਦੀ ਪੜ੍ਹਾਈ ਨੂੰ ਉਥੋਂ ਹੀ ਸ਼ੁਰੂ ਕਰਵਾ ਕੇ ਭਾਰਤ ਵਿੱਚ ਹੀ ਮੁਕੰਮਲ ਕਰਵਾਇਆ ਜਾਵੇ ਅਤੇ ਭਾਰਤ ਸਰਕਾਰ ਨੂੰ ਡਾਕਟਰੀ ਦੀ ਪੜ੍ਹਾਈ ਲਈ ਭਾਰਤ ਵਿੱਚ ਹੀ ਘੱਟ ਰੇਟਾਂ ਤੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਨਾ ਹੋਣਾ ਪਵੇ। ਇਸ ਮੌਕੇ ਨਾਜਰ ਸਿੰਘ ਖਿਆਲਾ ਅਰਦਾਸ ਵਿੱਚ ਸ਼ਾਮਲ ਹੋਏ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਲਜਾਰ ਸਿੰਘ ਬੱਪੀਆਣਾ, ਬਲਵਿੰਦਰ ਸਿੰਘ ਖਿੱਲਣ, ਰਾਜਾ ਸਿੰਘ ਕੋਟ ਲੱਲੂ, ਜੱਗਾ ਸਿੰਘ ਅਸਪਾਲ, ਪ੍ਰਸ਼ੋਤਮ ਸਿੰਘ ਬੱਪੀਆਣਾ, ਕਰਮ ਸਿੰਘ ਅਤਲਾ ਖੁਰਦ, ਪ੍ਰੀਤਮ ਸਿੰਘ ਕੋਟ ਲੱਲੂ, ਨਛੱਤਰ ਖਿਆਲਾ, ਦਰਸ਼ਨ ਸਿੰਘ ਮੂਸਾ, ਸਿਕੰਦਰ ਬੁਰਜ ਹਰੀ, ਗੁਰਮੀਤ ਅਤਲਾ, ਬਲਤੇਜ ਬਹਿਣੀਵਾਲ, ਭੋਲਾ ਸਿੰਘ ਮਾਨਸਾ, ਦਰਸ਼ਨ ਬੁਰਜ ਹਰੀ, ਸੁਖਦੇਵ ਮਾਨਸਾ, ਸਤਿੰਦਰ ਮਾਨਸਾ, ਦਲਵੀਰ ਮਾਨਸਾ, ਜਗਦੀਸ਼ ਬਣਾਂਵਾਲਾ, ਬਲਵੀਰ ਤਲਵੰਡੀ ਅਕਲੀਆ, ਰਾਮ ਸਿੰਘ ਗਾਗੋਵਾਲ, ਕੁਲਦੀਪ ਸਿੰਘ ਦਲੇਲ ਸਿੰਘ ਵਾਲਾ ਆਦਿ ਹਾਜਰ ਸ

Today Now News

RELATED ARTICLES
- Advertisment -

POPULAR POSTS