
ਮੋਗਾ (ਹੈੱਪੀ ਢੰਡ) ਪ੍ਰਜਾਪਤ ਨੌਜਵਾਨ ਸਭਾ ਨੇ ਕੀਤਾ ਭਾਰਤ ਬੰਦ ਦਾ ਸਮਰਥਨ:- ਅਜੀਤ ਵਰਮਾ ਐਡਵੋਕੇਟ ਚੇਅਰਮੈਨ ਪ੍ਰਜਾਪਤ ਨੌਜਵਾਨ ਸਭਾ ਦੀ ਖਾਸ ਮੀਟਿੰਗ ਚੌਧਰੀ ਖੁਸ਼ੀ ਰਾਮ, ਚੇਅਰਮੈਨ ਅਜੀਤ ਵਰਮਾ ਐਡਵੋਕੇਟ,ਮੋਹਿੰਦਰ ਪਾਲ ਪ੍ਰਧਾਨ ਦੀ ਅਗਵਾਈ ਹੇਠ ਪ੍ਰਜਾਪਤ ਧਰਮਸ਼ਾਲਾ ਵਿਖੇ ਹੋਈl ਮੀਟਿੰਗ ਵਿਚ ਕਿਸਾਨਾਂ ਵਲੋਂ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਇੱਕ ਸਾਲ ਤੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕ੍ਰਿਸ਼ੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ l ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਅਜੀਤ ਵਰਮਾ ਐਡਵੋਕੇਟ, ਜੈ ਚੰਦ ਬੇਵਾਲ, ਹੰਸਰਾਜ,ਵਿਜੈ ਕੁਮਾਰ ਮੁੱਖ ਸਲਾਹਕਾਰ ਅਤੇ ਸਤਪਾਲ ਖਜ਼ਾਨਚੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਿਤੰਬਰ ਨੂੰ ਜੋ ਭਾਰਤ ਬੰਦ ਦੀ ਪੁਕਾਰ ਕੀਤੀ ਗਈ ਹੈ ਉਸ ਦਾ ਪ੍ਰਜਾਪਤ ਨੌਜਵਾਨ ਸਭਾ ਮੋਗਾ ਸਮਰਥਨ ਕਰਦਾ ਹੈ l ਪ੍ਰਜਾਪਤ ਨੌਜਵਾਨ ਸਭਾ ਵਲੋਂ ਵੀ ਬੂਟੇ ਲਗਾਏ ਗਏ l ਇਸ ਮੌਕੇ ਬਾਬੂ ਰਾਮ ਸੱਕਤਰ, ਚਮਨ ਲਾਲ, ਰਾਜ ਕੁਮਾਰ, ਜੁਗਰਾਜ, ਵੀਰੁ ਠੇਕੇਦਾਰ, ਨੱਥੂ ਰਾਮ, ਸ਼ਰਣ ਦਾਸ, ਓਮ ਪ੍ਰਕਾਸ਼, ਰਾਜੇਸ਼ ਕੁਮਾਰ, ਦਲੀਪ ਕੁਮਾਰ ਆਦਿ ਹਾਜ਼ਰ ਸਨ l




