
ਮੋਗਾ (ਹੈੱਪੀ ਢੰਡ) ਪ੍ਰਜਾਪਤ ਨੌਜਵਾਨ ਸਭਾ ਮੋਗਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈਆਂ l ਪ੍ਰਜਾਪਤ ਨੌਜਵਾਨ ਸਭਾ ਮੋਗਾ ਦੀ ਇੱਕ ਖਾਸ ਮੀਟਿੰਗ ਚੌਧਰੀ ਖੁਸ਼ੀ ਰਾਮ, ਚੇਅਰਮੈਨ ਅਜੀਤ ਵਰਮਾ ਐਡਵੋਕੇਟ ਅਤੇ ਮੋਹਿੰਦਰ ਪਾਲ ਪ੍ਰਧਾਨ ਦੀ ਅਗਵਾਈ ਵਿਚ ਹੋਈ l ਮੀਟਿੰਗ ਵਿਚ ਸਮੂਹ ਪ੍ਰਜਾਪਤ ਸਮਾਜ ਵਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ 17 ਵੇ ਮੁੱਖ ਮੰਤਰੀ ਬਨਣ ਤੇ ਵਧਾਈਆਂ ਦਿੱਤੀਆਂ ਗਈਆਂ l ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਅਤੇ ਮੁੱਖ ਸਲਾਹਕਾਰ ਜੈ ਚੰਦ ਬੇਵਾਲ, ਹੰਸਰਾਜ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇੱਕ ਪੜ੍ਹੇ ਲਿਖੇ ਅਤੇ ਸੂਝਵਾਨ ਇਨਸਾਨ ਹਨ,ਉਹ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਗੇ l ਸਮੂਹ ਪ੍ਰਜਾਪਤ ਸਮਾਜ ਵਲੋਂ ਮੁੱਖ ਮੰਤਰੀ ਜੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਮੂਹ ਪ੍ਰਜਾਪਤ ਭਾਈਚਾਰੇ ਦੇ ਵਿਕਾਸ ਲਈ ਵੀ ਰਾਜ ਪੱਧਰੀ ਕੋਈ ਨੀਤੀ ਬਣਾਈ ਜਾਵੇ ਤਾਂ ਜੋ ਪ੍ਰਜਾਪਤ ਸਮਾਜ ਆਰਥਿਕ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਹੋ ਸਕੇ l ਇਸ ਮੌਕੇ ਵਿਜੈ ਕੁਮਾਰ, ਬਾਬੂ ਰਾਮ , ਚਮਨ ਲਾਲ, ਸ਼ਰਣ ਦਾਸ, ਦਲੀਪ ਕੁਮਾਰ, ਰਾਜੇਸ਼ ਕੁਮਾਰ, ਪਵਨ ਕੁਮਾਰ, ਰਾਜ ਕੁਮਾਰ, ਵੀਰੁ ਠੇਕੇਦਾਰ, ਨੱਥੂ ਰਾਮ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ l






