ਉਨ੍ਹਾਂ ਇਸ ਮੀਟਿੰਗ ਵਿੱਚ ਆਕਸੀਮੀਟਰ ਸਬੰਧੀ ਵੀ ਵਿਸ਼ੇਸ਼ ਜਾਣਕਾਰੀ ਦਿੱਤੀ

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਪੇਂਡੂ ਸੰਜੀਵਨੀ ਕਮੇਟੀ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਕੋੋਰੋੋਨਾ ਵਾਇਰਸ ਦੇ ਫੈਲਣ ਤੋੋਂ ਰੋਕਣ ਲਈ ਸ਼੍ਰੀ ਵਰਜੀਤ ਵਾਲੀਆ, ਐਸ.ਡੀ.ਐਮ, ਬਰਨਾਲਾ ਵੱਲੋੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਵਾਲੰਟੀਅਰਾਂ ਵੱਲੋੋਂ ਪੇਂਡੂ ਸੰਜੀਵਨੀ ਕਮੇਟੀ ਬਣਾ ਕੇ ਘਰ—ਘਰ ਜਾ ਕੇ ਕੋੋਰੋੋਨਾ ਵਾਇਰਸ ਅਤੇ ਆਕਸੀਮੀਟਰ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋੋਂ ਇਸ ਕੰਮ ਦੀ ਸ਼ਲਾਘਾ ਵੀ ਕੀਤੀ ਗਈ। ਉਨ੍ਹਾਂ ਇਸ ਮੀਟਿੰਗ ਵਿੱਚ ਆਕਸੀਮੀਟਰ ਸਬੰਧੀ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਇਸ ਨੂੰ ਕਿਵੇਂ ਵਰਤਣਾ ਹੈ ਅਤੇ ਇਸ ਨੂੰ ਵਰਤ ਕੇ ਕਿਵੇਂ ਆਪਣੇ ਸ਼ਰੀਰ ਦੀ ਆਕਸੀਜਨ ਨੂੰ ਮਾਪਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਲੱਗਭਗ 32 ਪਿੰਡਾਂ ਵਿੱਚ ਪੇਂਡੂ ਸੰਜੀਵਨੀ ਕਮੇਟੀਆਂ ਬਣ ਚੁੱਕੀਆਂ ਹਨ, ਜੋ ਕਿ ਕੋੋਰੋੋਨਾ ਵਾਇਰਸ ਅਤੇ ਆਕਸੀਜਨ ਸਬੰਧੀ ਘਰ—ਘਰ ਜਾਗਰੂਕ ਕਰ ਰਹੇ ਹਨ।ਉਨ੍ਹਾਂ ਵੱਲੋੋਂ ਹੋੋਰ ਪਿੰਡਾਂ ਵਿੱਚ ਵੀ ਪੇਂਡੂ ਸੰਜੀਵਨੀ ਕਮੇਟੀ ਬਣਾਉਣ ਦੀ ਅਪੀਲ ਕੀਤੀ ਕਿ ਤਾਂ ਜੋ ਇਸ ਕੋੋਰੋੋਨਾ ਵਾਇਰਸ ਦੀ ਚੱਲਦੀ ਦੂਜੀ ਲਹਿਰ *ਤੇ ਕਾਬੂ ਪਾਇਆ ਜਾ ਸਕੇ। ਇਸ ਮੀਟਿੰਗ ਵਿੱਚ ਬਲਵੰਤ ਭੁੱਲਰ ਜ਼ਿਲ੍ਹਾ ਖਜਾਨਾ ਅਫ਼ਸਰ ਬਰਨਾਲਾ, ਪਟਵਾਰੀ ਹਸਨਪ੍ਰੀਤ ਭਾਰਦਵਾਜ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਅਜੀਤ ਸਿੰਘ ਚੇਅਰਮੈਨ ਪਿੰਡ ਕੁਤਬਾ, ਬੂਟਾ ਸਿੰਘ ਰਿਟਾਇਰ ਕਾਨੂੰਗੋ ਮਹਿਲ ਕਲਾਂ, ਜਸਵਿੰਦਰ ਸਿੰਘ ਪਿੰਡ ਨਿਹਾਲੂਵਾਲ, ਹਰਦੀਪ ਸਿੰਘ ਪਿੰਡ ਕੁਤਬਾ, ਕਰਮਜੀਤ ਸਿੰਘ ਪਿੰਡ ਭੈਣੀ ਮਹਿਰਾਜ, ਹਰਪ੍ਰੀਤ ਸਿੰਘ ਪਿੰਡ ਮੂੰਮ, ਜਰਨੈਲ ਸਿੰਘ ਨੰਬਰਦਾਰ ਪਿੰਡ ਮੂੰਮ, ਮੋਤਾ ਸਿੰਘ ਪਿੰਡ ਨਾਈਵਾਲਾ, ਜਸਪ੍ਰੀਤ ਸਿੰਘ ਪਿੰਡ ਨਾਈਵਾਲ, ਗਗਨਦੀਪ ਸਿੰਘ ਪਿੰਡ ਸੰਘੇੜਾ, ਇੰਦਰਜੀਤ ਸਿੰਘ ਪਿੰਡ ਸੰਘੇੜਾ, ਮਨਦੀਪ ਸ਼ਰਮਾ ਪਿੰਡ ਸੰਘੇੜਾ, ਸੁਖਵਿੰਦਰ ਸਿੰਘ ਪਿੰਡ ਮੂੰਮ, ਜਗਦੇਵ ਸਿੰਘ ਪਿੰਡ ਮੂੰਮ, ਮੇਹਰ ਸਿੰਘ ਪੰਨੂੰ ਪਿੰਡ ਹਰੀਗੜ੍ਹ, ਹਰਦੇਵ ਸਿੰਘ ਪਿੰਡ ਹਰੀਗੜ੍ਹ, ਅਵਤਾਰ ਸਿੰਘ ਪਿੰਡ ਭੈਣੀ ਮਹਿਰਾਜ, ਅਕਾਸ਼ਪਾਲ ਸਿੰਘ ਹਾਜਰ ਹੋਏ।





