17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਿਜਲੀ ਗਰਿੱਡ ਧੌਲਾ ਤੋਂ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸੀਓਟੀਕਲਜ ਲਿਮਟਿਡ ਫ਼ਤਿਹਗੜ੍ਹ ਛੰਨਾ ਨੂੰ...

ਬਿਜਲੀ ਗਰਿੱਡ ਧੌਲਾ ਤੋਂ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸੀਓਟੀਕਲਜ ਲਿਮਟਿਡ ਫ਼ਤਿਹਗੜ੍ਹ ਛੰਨਾ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੇ ਰੋਸ ਚ ਬਰਨਾਲਾ ਮਾਨਸਾ ਰੋਡ ‘ਤੇ ਜੰਮ ਕੇ ਨਾਅਰੇਬਾਜੀ ਕੀਤੀ

ਆਗੂਆਂ ਨੇ ਕਿਹਾ ਕਿ ਆਈ.ਓ.ਐਲ. ਕੈਮੀਕਲਜ਼ ਫ਼ੈਕਟਰੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਹਵਾ, ਪਾਣੀ ਪ੍ਰਦੂਸ਼ਣ ਫੈਲਾ ਕੇ ਇਲਾਕਾ ਨਿਵਾਸੀਆਂ ਦੇ ਕੁਦਰਤੀ ਸੋਮੇ ਬਰਬਾਦ ਕੀਤੇ ਜਾ ਰਹੇ ਹਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਿਜਲੀ ਗਰਿੱਡ ਧੌਲਾ ਤੋਂ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸੀਓਟੀਕਲਜ ਲਿਮਟਿਡ ਫ਼ਤਿਹਗੜ੍ਹ ਛੰਨਾ ਨੂੰ ਪਹਿਲਾਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਪੱਕੇ ਤੌਰ ‘ਤੇ ਬੰਦ ਕਰਨ ਅਤੇ ਉਕਤ ਫ਼ੈਕਟਰੀ ਨੂੰ ਹੋਰ ਵਾਧਾ ਕਰ ਕੇ ਕੇਵਲ ਤਾਰ ਪਾਉਣ ਦੇ ਵਿਰੋਧ ‘ਚ ਪਿੰਡ ਧੌਲਾ ਵਾਸੀਆਂ ਵਲੋਂ ਬਿਜਲੀ ਗਰਿੱਡ ਧੌਲਾ ਵਿਖੇ ਇਕੱਤਰ ਹੋ ਕੇ ਸੁਖਦਰਸ਼ਨ ਸਿੰਘ ਸੁੱਖੀ, ਕਰਮਜੀਤ ਸਿੰਘ ਗਗਨ, ਸਤਨਾਮ ਸਿੰਘ ਨੰਬਰਦਾਰ, ਪੰਚ ਸੁਖਚੈਨ ਸਿੰਘ, ਨਿਰਭੈ ਸਿੰਘ, ਮੱਖਣ ਸਿੰਘ, ਪੰਚ ਕੁਲਦੀਪ ਸਿੰਘ ਰਾਜੂ, ਗੁਰਜੀਤ ਸਿੰਘ, ਜਗਤਾਰ ਸਿੰਘ ਰਤਨ, ਅਮਨਦੀਪ ਸਿੰਘ ਅਮਨਾ ਆਦਿ ਆਗੂਆਂ ਦੀ ਅਗਵਾਈ ਵਿਚ ਰੋਸ ਧਰਨਾ ਦੇ ਕੇ ਪਾਵਰਕਾਮ ਅਤੇ ਆਈ.ਓ.ਐਲ. ਕੈਮੀਕਲਜ਼ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਦੇ ਪ੍ਰਬੰਧਕਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਈ.ਓ.ਐਲ. ਕੈਮੀਕਲਜ਼ ਫ਼ੈਕਟਰੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਹਵਾ, ਪਾਣੀ ਪ੍ਰਦੂਸ਼ਣ ਫੈਲਾ ਕੇ ਇਲਾਕਾ ਨਿਵਾਸੀਆਂ ਦੇ ਕੁਦਰਤੀ ਸੋਮੇ ਬਰਬਾਦ ਕੀਤੇ ਜਾ ਰਹੇ ਹਨ | ਇਕੱਤਰ ਨੌਜਵਾਨਾਂ ਨੇ ਫ਼ੈਸਲਾ ਕੀਤਾ ਕਿ ਉਕਤ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਮਾਰ ਤੋਂ ਇਲਾਕਾ ਨਿਵਾਸੀਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਇਕ ਵਿਸ਼ੇਸ਼ ਸੰਘਰਸ਼ ਕਮੇਟੀ ਦਾ ਗਠਨ ਕਰ ਕੇ ਉੱਚ ਅਦਾਲਤਾਂ ਅਤੇ ਜ਼ੰਮੇਵਾਰ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਅਪੀਲ ਕਰ ਕੇ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਕਾਨੂੰਨੀ ਲੜਾਈ ਸ਼ੁਰੂ ਕਰਾਂਗੇ | ਫ਼ੈਕਟਰੀ ਪ੍ਰਬੰਧਕ ਸੈਂਕੜੇ ਏਕੜ ਜ਼ਮੀਨ ਦੇ ਮਾਲਕ ਹਨ ਪ੍ਰੰਤੂ ਕੁਦਰਤੀ ਵਾਤਾਵਰਨ ਬਚਾਉਣ ਲਈ ਰੁੱਖ ਲਗਾਉਣ ਦਾ ਕੰਮ ਵੀ ਸਿਰਫ਼ ਖਾਨਾਪੂਰਤੀ ਕੀਤੀ ਜਾ ਰਹੀ ਹੈ | ਫ਼ੈਕਟਰੀ ਪ੍ਰਬੰਧਕ ਜਿਸ ਨੂੰ ਗਰੀਨ ਪੱਟੀ ਦਰਸਾ ਰਹੇ ਹਨ ਉਸ ਵਿਚ ਸਾਰੇ ਰੁੱਖ ਕੇਵਲ ਸਫ਼ੈਦਿਆਂ ਦੇ ਲਾਏ ਗਏ ਹਨ ਜੋ ਕਿ ਕੁਝ ਸਮੇਂ ਬਾਅਦ ਕੱਟ ਕੇ ਵੇਚ ਦਿੱਤੇ ਜਾਂਦੇ ਹਨ | ਇਕੱਤਰ ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਆਈ.ਓ.ਐਲ. ਨੂੰ ਬਿਜਲੀ ਗਰਿੱਡ ਧੌਲਾ ਤੋਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਪੱਕੇ ਤੌਰ ‘ਤੇ ਬੰਦ ਕੀਤੀ ਜਾਵੇ ਅਤੇ ਸ਼ਹਿਰੀ ਖੇਤਰ ਦੀ ਬਿਜਲੀ ਸਪਲਾਈ ਨੂੰ ਲੱਗ ਰਹੇ ਬਿਜਲੀ ਕੱਟ ਬੰਦ ਕੀਤੇ ਜਾਣ |
ਜਦੋਂ ਇਸ ਸਬੰਧੀ ਆਈ.ਓ.ਐਲ ਕੈਮੀਕਲਜ਼ ਫ਼ੈਕਟਰੀ ਫ਼ਤਿਹਗੜ੍ਹ ਛੰਨਾ ਦੇ ਅਧਿਕਾਰੀ ਬਸੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫ਼ੈਕਟਰੀ ਵਲੋਂ ਕਿਸੇ ਪ੍ਰਕਾਰ ਦਾ ਪ੍ਰਦੂਸ਼ਣ ਨਹੀਂ ਫੈਲਾਇਆ ਜਾਂਦਾ, 50 ਏਕੜ ਵਿਚ ਰੁੱਖ ਲਗਾਏ ਹਨ | ਫ਼ੈਕਟਰੀ ਨੇ ਕਰੀਬ 2200 ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ ਜਿਸ ਵਿਚੋਂ 1100 ਕਰੀਬ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਅਤੇ 75 ਵਿਅਕਤੀ ਪਿੰਡ ਧੌਲਾ ਦੇ ਹਨ |

Today Now News

RELATED ARTICLES
- Advertisment -

POPULAR POSTS