ਪੀੜਿਤ ਔਰਤ ਨੇ ਹੱਥ ਜੋੜ ਕੇ ਦਾਨੀ ਸੱਜਣਾਂ ਨੂੰ ਕੀਤੀ ਫਰਿਆਦ ਕਿਹਾ ਇਲਾਜ ਕਰਵਾ ਦਿਓ ਮੈਨੂੰ ਕੁੱਛ ਨਹੀਂ ਚਾਹੀਦਾ

ਤਰਨਤਾਰਨ (ਰਿੰਪਲ ਗੋਲਣ) : ਅਤਿ ਦੀ ਗ਼ਰੀਬੀ ਕਾਰਨ ਮੰਜੇ ਤੇ ਪਈ ਇਕ ਗ਼ਰੀਬ ਔਰਤ ਨੇ ਦਾਨੀ ਸੱਜਣਾਂ ਨੂੰ ਇਲਾਜ ਕਰਵਾਉਣ ਦੀ ਲਾਈ ਗੁਹਾਰ ਪੀਡ਼ਤ ਔਰਤ ਨੇ ਹੱਥ ਜੋੜ ਕੇ ਦਾਨੀ ਸੱਜਣਾਂ ਨੂੰ ਕੀਤੀ ਫਰਿਆਦ ਕਿਹਾ ਇਲਾਜ ਕਰਵਾ ਦਿਓ ਮੈਨੂੰ ਕੁੱਛ ਵੀ ਨਹੀਂ ਚਾਹੀਦਾ ਮੈਂ ਆਪਣਾ ਪਰਿਵਾਰ ਪਾਲ ਸਕਾਂ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਪੱਟੀ ਦੀ ਰਹਿਣ ਵਾਲੀ ਗੀਤਾ ਰਾਣੀ ਪਤਨੀ ਰੂਪ ਕੁਮਾਰ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਕਿਹਾ ਕਿ ਦੋ ਮਹੀਨੇ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਕਾਰਨ ਉਹ ਕਾਫੀ ਜ਼ਿਆਦਾ ਬੀਮਾਰ ਹੋ ਗਈ ਸੀ ਅਤੇ ਇਸ ਦੌਰਾਨ ਉਸ ਨੇ ਆਪਣਾ ਸਾਰਾ ਕੁਝ ਵੇਚ ਕੇ ਆਪਣਾ ਇਲਾਜ ਕਰਵਾਇਆ ਅਤੇ ਉਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਦਿਲ ਦੀਆਂ ਨਾੜਾਂ ਬਲੌਕ ਦੱਸਦੇ ਹੋਏ ਉਸ ਦਾ ਆਪ੍ਰੇਸ਼ਨ ਕਰਵਾਉਣ ਲਈ ਕਿਹਾ ਹੈ ਪੀਡ਼ਤ ਔਰਤ ਨੇ ਦੱਸਿਆ ਕਿ ਆਪ੍ਰੇਸ਼ਨ ਕਰਵਾਉਣ ਲਈ ਉਹ ਅਸਮਰੱਥ ਹਨ ਕਿਉਂਕਿ ਉਨ੍ਹਾਂ ਕੋਲ ਦੋ ਵਕਤ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ ਹਨ ਉੱਤੋਂ ਇਹ ਓਪ੍ਰੇਸ਼ਨ ਦੀ ਮਾਰ ਉਨ੍ਹਾਂ ਨੂੰ ਪੈ ਰਹੀ ਹੈ ਜਿਸ ਕਾਰਨ ਉਹ ਕਾਫੀ ਜ਼ਿਆਦਾ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਹੇ ਹਨ ਪੀਡ਼ਤ ਔਰਤ ਨੇ ਦੱਸਿਆ ਕਿ ਹੁਣ ਉਹ ਤਕਰੀਬਨ ਪੰਦਰਾਂ ਦਿਨ ਤੋਂ ਮੰਜੇ ਤੇ ਪਈ ਹੋਈ ਹੈ ਕਿਉਂਕਿ ਉਸ ਕੋਲ ਦਵਾਈ ਜੋਗੇ ਵੀ ਪੈਸੇ ਨਹੀਂ ਹਨ ਪੀਡ਼ਤ ਅੌਰਤ ਨੇ ਦੱਸਿਆ ਕਿ ਦਵਾਈ ਏਡੀ ਜ਼ਿਆਦਾ ਮਹਿੰਗੀ ਹੈ ਜਿਸ ਕਾਰਨ ਉਹ ਆਪਣੇ ਪਰਿਵਾਰ ਦਾ ਪੇਟ ਭਰੇ ਕੇ ਆਪਣੀ ਦਵਾਈ ਲੈ ਕੇ ਆਵੇ ਜਿਸ ਕਾਰਨ ਪੀੜਤ ਔਰਤ ਦੇ ਸਮਾਜ ਸੇਵੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਉਹ ਉਸ ਦਾ ਇਲਾਜ ਕਰਵਾ ਦੇਣ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਪਾਲ ਸਕੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਹਾਲਤ ਇੰਨੀ ਜ਼ਿਆਦਾ ਮੰਨਦੀ ਹੈ ਕਿ ਦੋ ਵਕਤ ਦੀ ਰੋਟੀ ਨੂੰ ਤਾਂ ਇਹ ਤਰਸ ਹੀ ਰਹੇ ਹਨ ਪਰ ਇਲਾਜ ਖੁਣੋਂ ਇਹ ਪੀਡ਼ਤ ਔਰਤ ਵੀ ਮੰਜੇ ਤੇ ਤੜਪ ਬਣਾਈ ਹੀ ਹੈ ਕਿਰਪਾ ਕਰਕੇ ਇਸ ਦੀ ਇਮਦਾਦ ਕੀਤੀ ਜਾਵੇ ਜੇ ਕੋਈ ਦਾਦੀ ਸੱਜਣ ਇਨ੍ਹਾਂ ਦੀ ਇਮਦਾਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਤੇ ਆਉਣ ਨੰਬਰ ਥੱਲੇ ਦਿੱਤਾ ਹੋਇਆ ਹੈ






