17.4 C
Chandigarh

TODAY NOW NEWS

Friday, March 20, 2026
HomeBREAKING NEWSਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ...

ਖੰਨਾ ‘ਚ ਕਿਸਾਨ ਆਗੂ ‘ਰਾਜੇਵਾਲ’ ਦੇ ਹੱਕ ‘ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ


ਖੰਨਾ 3 ਅਗਸਤ ਖੰਨਾ ‘ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਹੱਕ ‘ਚ ਪੋਸਟਰ ਲਾਏ ਗਏ ਹਨ, ਜਿਨ੍ਹਾਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਕੀ ਤੁਸੀਂ ਬਲਬੀਰ ਸਿੰਘ ਰਾਜੇਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ।
ਦੱਸਣਯੋਗ ਹੈ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹੋਏ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਦੇ ਇਜਲਾਸ ਦੌਰਾਨ ਚੁੱਕਣ ਲਈ ਬਲਬੀਰ ਸਿੰਘ ਰਾਜੇਵਾਲ ਵੱਲੋਂ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਗਈ ਸੀ।

ਰਾਜੇਵਾਲ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕਿਸੇ ਸਿਆਸੀ ਪਾਰਟੀ ਨੇ ਕਿਸਾਨਾਂ ਦੀ ਆਵਾਜ਼ ਸੰਸਦ ਅੰਦਰ ਬੁਲੰਦ ਕਰਨ ‘ਚ ਢਿੱਲ ਵਰਤੀ ਤਾਂ ਉਸ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਇਸ ਦੌਰਾਨ ਖੰਨਾ ‘ਚ ਬਲਬੀਰ ਸਿੰਘ ਰਾਜੇਵਾਲ ਦੇ ਹੱਕ ‘ਚ ਅਜਿਹੇ ਪੋਸਟਰ ਲੱਗਣਾ ਇਕ ਨਵੀਂ ਚਰਚਾ ਛੇੜ ਰਹੇ ਹਨ।

Today Now News

RELATED ARTICLES
- Advertisment -

POPULAR POSTS