ਪੰਜਾਬ ਸਰਕਾਰ ਵੱਲੋਂ ਜਿਹੜੀ ਦੋ ਰੁਪਏ ਕਣਕ ਆਉਂਦੀ ਹੈ ਗਰੀਬਾਂ ਨੂੰ ਨਹੀਂ ਦਿੱਤੀ ਜਾ ਰਹੀ ।

ਤਰਨਤਾਰਨ (ਰਿੰਪਲ ਗੋਲਣ) : ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਪਿੰਡ ਬਾਕੀਪੁਰ ਵਿਖੇ ਗਰੀਬ ਲੋਕਾਂ ਨੇ ਕਣਕ ਨਾ ਮਿਲਣ ਕਾਰਣ ਡਿਪੂ ਹੋਲਡਰ ਅਤੇ ਸਰਪੰਚ ਖਿਲਾਫ਼ ਖ਼ਿਲਾਫ਼ ਜੰਮ ਕੇ ਨਾਅਰੇ ਬਾਜ਼ੀ ਕੀਤੀ । ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਦੋ ਰੁਪਏ ਕਣਕ ਆਉਂਦੀ ਹੈ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ । ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਕਣਕ ਮਿਲਦੀ ਰਹੀ ਹੈ ਪਰ ਹੁਣ ਡੀਪੂ ਹੋਲਡਰ ਕਣਕ ਦੇਣ ਤੋਂ ਇਨਕਾਰ ਕਰ ਰਿਹਾ ਹੈ । ਜਦ ਅਸੀਂ ਪੁੱਛਿਆ ਕਿ ਸਾਡੀ ਕਣਕ ਕਿਉਂ ਨਹੀਂ ਆ ਰਹੀ ਕਿਹਾ ਡੀਪੂ ਹੋਲਡਰ ਦਾ ਕਹਿਣਾ ਕਿ ਤੁਹਾਡੇ ਕਾਰਡ ਹੀ ਕੱਟੇ ਗਏ ਹਨ । ਪਹਿਲਾਂ ਸਾਨੂੰ ਇਨ੍ਹਾਂ ਕਾਰਡਾਂ ਤੇ ਹੀ ਕਣਕ ਮਿਲਦੀ ਰਹੀ ਹੈ । ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਦੋ ਡਿਪੂ ਹਨ । ਇੱਕ ਡੀਪੂ ਨੂੰ ਮਲਕੀਤ ਕੌਰ ਚਲਾ ਰਹੀ ਹੈ ਅਤੇ ਦੂਸਰਾ ਡਿੱਪੂ ਮਲਕੀਤ ਸਿੰਘ ਚਲਾ ਰਿਹਾ ਹੈ । ਗ਼ਰੀਬ ਲੋਕਾਂ ਦਾ ਕਹਿਣਾ ਹੈ ਕਿ ਮਲਕੀਤ ਸਿੰਘ ਪਿੰਡ ਵਿੱਚ ਨਹੀਂ ਤਰਨ ਤਾਰਨ ਵਿੱਚ ਰਹਿ ਰਿਹਾ ਹੈ । ਇਸ ਦਾ ਡਿਪੂ ਬਦਲ ਕੇ ਕਿਸੇ ਹੋਰ ਨੂੰ ਦੇਣਾ ਚਾਹੀਦਾ ਹੈ । ਇਸ ਸਬੰਧੀ ਜਦੋਂ ਸਰਪੰਚ ਮੁਖਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਬ ਡਿਪੂ ਹੋਲਡਰ ਤੇ ਇੰਸਪੈਕਟਰ ਵੱਲੋਂ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਦੋਂ ਡਿਪੂ ਹੋਲਡਰ ਮਲਕੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਇੱਕ ਸੌ ਅੱਠ ਕਾਰਡ ਹਨ । ਮੈਂ ਉਨ੍ਹਾਂ ਦੀ ਕਣਕ ਵੰਡ ਚੁੱਕੀ ਹਾਂ ।






