ਜੰਨਤਕ ਜਥੇਬੰਦੀਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਅਤੇ ਕਿਸਾਨ ਸੰਘਰਸ਼ ਕਮੇਟੀ ਨੇ ਕੀਤੀ ਅਗਵਾਈ

ਤਰਨਤਾਰਨ (ਜਸਬੀਰ ਸਿੰਘ) : ਜੰਨਤਕ ਜਥੇਬੰਦੀਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਅਤੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੁਲਿਸ ਵਧੀਕੀਆਂ ਦੇ ਖਿਲਾਫ ਐਸ ਐਚ ਓ ਕੱਚਾ ਪੱਕਾ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਤੇ ਕਿਸਾਨ ਆਗੂ ਦਲੇਰ ਸਿੰਘ ਰਾਜੋਕੇ ਨੇ ਕੀਤੀ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਜਰਨਲ ਸਕੱਤਰ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਮੱਖੀ ਮਗੇਦਪੁਰਾ ਦੀ ਅੌਰਤ ਸਨਦੀਪ ਕੌਰ ਪਤਨੀ ਸਾਹਿਬ ਸਿੰਘ ਦੇ ਸਹੁਰੇ ਪਰਿਵਾਰ ਵੱਲੋਂ ਕੁੱਟ ਕੁੱਟ ਹੱਤਿਆ ਕਰ ਦਿੱਤੀ ਗਈ ਸੀ ਚਾਰ ਦੋਸੀਆਂ ਖਿਲਾਫ ਥਾਣਾ ਕੱਚਾ ਪੱਕਾ ਵਿਖੇ 302 ਪਰਚਾ ਦਰਜ਼ ਕਰ ਦਿੱਤਾ ਗਿਆ ਸੀ ਪਰ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਦੋਸੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹਨਾਂ ਆਗੂਆਂ ਨੇ ਡੀ ਐਸ ਪੀ ਭਿੱਖੀਵਿੰਡ ਅਤੇ ਐਸ ਐਸ ਪੀ ਤਰਨ ਤਾਰਨ ਤੋ ਮੰਗ ਕਰਦਿਆ ਕਿਹਾ ਕਿ ਦੋਸੀਆ ਨੂੰ ਫੌਰੀ ਤੌਰ ਤੇ ਗਿਰਫਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਧਰਨੇ ਦੇ ਅਖੀਰ ਵਿੱਚ ਅੈਸ ਐਚ ਓ ਕੱਚਾ ਪੱਕਾ ਨੇ ਦੋਸੀਆ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਤਾਂ ਜਾ ਕੇ ਧਰਨਾ ਸਮਾਪਤ ਹੋਇਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਵਿੰਦਰ ਚੱਕ ਨਿਸ਼ਾਨ ਪਹੂਵਿੰਡ ਲਾਜਰ ਲਾਖਣਾ ਮਨਦੀਪ ਕਲਸੀ ਬਿੱਟੂ ਨਾਰਲਾ ਕਿਸਾਨ ਸਰਵਨ ਸਿੰਘ ਮਹਿਮੂਦਪੁਰਾ ਬਖਸੀਸ ਸਿੰਘ ਬਹਾਦਰ ਨਗਰ ਸੱਤਬੀਰ ਸਿੰਘ ਕੋਟਲੀ ਕਾਂਗਰਸ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਮੱਖੀ ਕਲਾਂ ਆਦਿ ਆਗੂ ਹਾਜ਼ਰ ਸਨ






