ਬੀਤੀ 16 ਅਕਤੂਬਰ ਨੂੰ ਦੋ ਨਕਾਬਧਾਰੀ ਵਿਅਕਤੀਆਂ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਵਿਚ ਦਾਖ਼ਲ ਹੋ ਕਿ ਉਨ੍ਹਾਂ ਉੱਪਰ ਗੋਲੀਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ

ਤਰਨ ਤਾਰਨ (ਜਸਵੀਰ ਸਿੰਘ) : ਬੀਤੀ 16 ਅਕਤੂਬਰ ਨੂੰ ਦੋ ਨਕਾਬਧਾਰੀ ਵਿਅਕਤੀਆਂ ਵੱਲੋਂ ਭਿੱਖੀਵਿੰਡ ਵਿਚ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਵਿਚ ਦਾਖ਼ਲ ਹੋ ਕਿ ਉਨ੍ਹਾਂ ਉੱਪਰ ਗੋਲੀਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ ਪੁਲੀਸ ਵਲੋਂ ਅੱਜ ਇਸ ਮਾਮਲੇ ਨੂੰ ਸੁਲਝਾਉਣ ਦਾਅਵਾ ਕਰ ਮੀਡੀਆ ਕੋਲ ਇਸ ਬਾਰੇ ਖੁਲਾਸੇ ਕੀਤੇ ਕਰਦੇ ਦੱਸਿਆ ਗਿਆ ਕਿ ਇਸ ਮਾਮਲੇ ਵਿਚ ਬਣਾਈ ਗਈ ਸਿੱਟ ਵਲੋਂ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਮਾਮਲੇ ਦੇ ਮੁੱਖ ਦੋਸ਼ੀ ਜੋ ਲੁਧਿਆਣਾ ਵਿਚ ਛੁਪੇ ਸਨ ਨੂੰ ਕਾਬੂ ਕਰ ਲਿਆ ਹੈ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਨੇ ਪੁਲੀਸ ਨੇ ਇਸ ਮਾਮਲੇ ਵਿਚ ਮੁੱਖ ਦੋਸ਼ੀ ਸੁਖਰਾਜ ਸਿੰਘ ਸੁੱਖਾ ਅਤੇ ਰਵਿੰਦਰ ਸਿੰਘ ਗਿਆਨਾ ਨੂੰ ਕਾਬੂ ਕਰ ਜਾਂਚ ਸ਼ੁਰੂ ਕੀਤੀ ਸੀ ਇਹ ਦੋਵੇਂ ਏ ਕੈਟਾਗਿਰੀ ਦੇ ਗੈਂਗਸਟਰ ਹਨ ਇਨ੍ਹਾਂ ਦੇ ਗੈਂਗਸਟਰ ਸੁੱਖਾ ਭਿਖਾਰੀਵਾਲਾ ਨਾਲ ਜਿਥੇ ਰਿਸ਼ਤੇਦਾਰੀ ਹੈ ਉਥੇ ਉਸ ਨਾਲ ਸੰਬੰਧ ਵੀ ਉਨ੍ਹਾਂ ਦੱਸਿਆ ਕਿ ਸੁਖਰਾਜ ਸਿੰਘ ਸੁੱਖਾ ਖਿਲਾਫ 14 ਅਤੇ ਰਵਿੰਦਰ ਸਿੰਘ ਗਿਆਨਾ ਖਿਲਾਫ 11 ਅਪਰਾਧਿਕ ਮਾਮਲੇ ਦਰਜ ਜਿੰਨ੍ਹਾਂ ਵਿਚੋਂ ਨਾਭਾ ਬਰੇਕ ਕਾਂਡ ਮਾਮਲਾ ਮੁੱਖ ਹੈ ਨਾਲ ਡਕੈਤੀ,ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਤਿਬੜ ਤੀਹਰੇ ਕਤਲ ਕਾਂਡ ਵਰਗੇ ਮਾਮਲੇ ਵੀ ਦਰਜ ਹਨ ਉਨ੍ਹਾਂ ਕਿਹਾ ਕਿ ਰਵਿੰਦਰ ਸਿੰਘ ਗਿਆਨਾ ਨੇ ਦੱਸਿਆ ਕਿ ਉਹ ਪੈਸੇ ਲੈ ਕੇ ਜੁਰਮ ਕਰਨ ਦਾ ਆਦੀ ਹੈ ਉਸ ਵਲੋਂ ਸਾਜਿਸ਼ ਸੁਖਰਾਜ ਸਿੰਘ ਸੁੱਖਾ,ਸੁਖ ਭਿਖਾਰੀਵਾਲ ਅਤੇ ਸੁਖਮੀਤਪਾਲ ਸਿੰਘ ਕੋਲੋ ਇਹ ਕਤਲ ਕਰਵਾਇਆ ਗਿਆਨਾ ਅਤੇ ਸੁੱਖਾ ਜੇਲ ਵਿਚ ਮਿਲੇ ਸਨ ਅਤੇ ਕੁਝ ਸਮਾਂ ਪਹਿਲਾਂ ਜ਼ਮਾਨਤ ਬਾਹਰ ਆਏ ਸਨ ਅਧਿਕਾਰੀਆਂ ਨੇ ਦੱਸਿਆ ਪੁਲੀਸ ਵੱਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਇੱਕ ਨਹਿਰ ਵਿਚੋਂ ਬਰਾਮਦ ਕੀਤਾ ਹੈ ਉਨ੍ਹਾਂ ਕਿਹਾ ਸਾਰੇ ਦੋਸ਼ੀਆ ਦੀ ਗ੍ਰਿਫਤਾਰੀ ਸੀਟੀਟੀਵੀ ਕੈਮਰਿਆਂ ਦੇ ਆਧਾਰ ਕੀਤੀ ਗਈ ਫੜੇ ਗਏ ਵਿਅਕਤੀਆਂ ਵਿਚ ਰਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਦੀਨਾਨਗਰ, ਰਵੀ ਕੁਮਾਰ ਪੁੱਤਰ ਪਰਸ਼ੋਤਮ ਲਾਲ,ਰਵਿੰਦਰ ਸਿੰਘ ਪੁੱਤਰ ਗੁਰਭਗਤ ਸਿੰਘ ਸਲੀਮਪੁਰ ਥਾਣਾ ਸਲੀਮ ਟਾਬਰੀ ਲੁਧਿਆਣਾ ਅਤੇ ਚਾਂਦ ਕੁਮਾਰ ਭਾਟੀਆ ਪੁੱਤਰ ਹਰੀਸ਼ ਕੁਮਾਰ ਥਾਣਾ ਸਲੀਮ ਟਾਬਰੀ ਲੁਧਿਆਣਾ,ਪ੍ਰਭਦੀਪ ਸਿੰਘ ਪੁੱਤਰ ਦਵਿੰਦਰ ਸਿੰਘ,ਅਕਾਸ਼ਦੀਪ ਅਰੋੜਾ, ਜਗਜੀਤ ਸਿੰਘ ਜੱਗਾ,ਰਾਕੇਸ਼ ਕੁਮਾਰ ਕਾਲਾ ਬ੍ਰਾਹਮਣ,ਜੋਬਨਜੀਤ ਸਿੰਘ ਜੋਬਨ,ਮਨਪ੍ਰੀਤ ਸਿੰਘ ਮਨੀ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਲੋਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਉਨ੍ਹਾਂ ਦੀ ਗਿਫਤਾਰੀ ਤੋਂ ਬਾਅਦ ਹੋਰ ਵੀ ਤੱਥ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਵਿਚ ਮੁਖ ਰੂਪ ਵਿਚ ਸੁਖ ਭਿਖਾਰੀਵਾਲਾ ਸ਼ਾਮਿਲ ਹੈ






