ਡੀ.ਐੱਸ.ਪੀ. ਸਬ ਡਵੀਜ਼ਨ ਸਰਦੂਲਗੜ੍ਹ ਸੰਜੀਵ ਗੋਇਲ ਦੀਆਂ ਹਦਾਇਤਾਂ ਅਨੁਸਾਰ ਕੱਲ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਸਕਾਰਪਿਓ ਗੱਡੀ ਵਿੱਚੋਂ ਆਰੋਪੀਆਂ ਸਮੇਤ ਸਮੈਕ ਬਰਾਮਦ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਥਾਣਾ ਜੌੜਕੀਆਂ ਨੇ ਵੱਡੀ ਮਾਤਰਾ ਚ ਨਸ਼ਾ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ । ਐਸ.ਐਚ.ਓ. ਸੁਰਜਨ ਸਿੰਘ ਥਾਣਾ ਮੁਖੀ ਜੌੜਕੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਡੀ.ਐੱਸ.ਪੀ. ਸਬ ਡਵੀਜ਼ਨ ਸਰਦੂਲਗੜ੍ਹ ਸੰਜੀਵ ਗੋਇਲ ਦੀਆਂ ਹਦਾਇਤਾਂ ਅਨੁਸਾਰ ਕੱਲ ਪੁਲਿਸ ਪਾਰਟੀ ਦੇ ਦੌਰਾਨੇ ਚੈਕਿੰਗ ਬੱਸ ਅੱਡੇ ਭੰਮੇ ਖੁਰਦ ਗੱਡੀ ਸਕਾਰਪਿਓ ਰੰਗ ਕਾਲਾ ਨੰਬਰ ਡੀ.ਐੱਲ. 12 ਸੀ. 2756 ਨੂੰ ਸਮੇਤ ਦੋਸ਼ੀਆਨ ਪ੍ਰਭਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਵਾਰਡ ਨੰਬਰ 10 ਕੀਰਤੀ ਨਗਰ ਸਿਰਸਾ, ਸੁਲਿੰਦਰ ਕੁਮਾਰ ਪੁੱਤਰ ਮਦਨ ਲਾਲ ਪੁੱਤਰ ਮਨੀ ਰਾਮ ਵਾਸੀ ਨਿਊ ਹਾਊਸਿੰਗ ਬੋਰਡ ਕਾਲੋਨੀ ਕਚਹਿਰੀ ਰੋਡ ਸਿਰਸਾ, ਅਰੁਣ ਕੁਮਾਰ ਪੁੱਤਰ ਬਾਬੂ ਲਾਲ ਪੁੱਤਰ ਸ਼ਾਹੂ ਰਾਮ ਵਾਸੀ ਨਿਊ ਹਾਊਸਿੰਗ ਬੋਰਡ ਕਾਲੋਨੀ ਕਚਹਿਰੀ ਰੋਡ ਸਿਰਸਾ ਦੇ ਕਾਬੂ ਕਰਕੇ ਗੱਡੀ ਵਿੱਚੋਂ 20 ਗ੍ਰਾਮ ਹੈਰੋਇਨ (ਚਿੱਟਾ )ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 88 ਮਿਤੀ 2 ਸਤੰਬਰ 2020 ਅ/ਧ 21,25/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਜੌੜਕੀਆਂ ਦਰਜ ਰਜਿਸਟਰ ਕਰਾਇਆ ਅਤੇ ਨਸ਼ਾ ਸਪਲਾਇਰ ਊਧਮ ਸਿੰਘ ਪੁੱਤਰ ਰਵਿੰਦਰ ਪ੍ਰਕਾਸ਼ ਵਾਸੀ ਪੁਰਾਣੀ ਹਾਊਸਿੰਗ ਕਾਲੋਨੀ ਸੈਕਟਰ14 ਹਿਸਾਰ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ। ਦੋਸ਼ੀ ਊਧਮ ਸਿੰਘ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸਭਾਵਨਾ ਹੈ।






