ਮਾਲੇਰਕੋਟਲਾ (Sunita gill) ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਦੀ ਅਗਵਾਈ ਵਿਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਾਰਥਕ ਸਿੱਧ ਹੋਈ, ਜਦੋਂ ਰਮਨੀਸ਼ ਕੁਮਾਰ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਸੌਰਵ ਜਿੰਦਲ ਉਪ ਕਪਤਾਨ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਤਹਿਤ ਇੰਸਪੈਕਟਰ ਗੁਰਪ੍ਰਰੀਤ ਸਿੰਘ ਭਿੰਡਰ ਇੰਚਾਰਜ ਸੀਆਈਏ ਸਟਾਫ ਮਾਹੋਰਾਣਾ ਸਮੇਤ ਟੀਮ ਨੇ ਹਾਈਵੇ ਪਿਕਟ ਅਕਬਰਪੁਰ ਛੰਨਾ ਲੁਧਿਆਣਾ ਮਾਲੇਰਕੋਟਲਾ ਰੋਡ ‘ਤੇ ਚੈਕਿੰਗ ਲਈ ਮੌਜੂਦ ਸੀ ਤਾਂ ਇਕ ਮੋਟਰਸਾਈਕਲ ਨੂੰ ਰੁਕਣ ਦਾ ਇਸਾਰਾ ਕੀਤਾ, ਜਿਸ ਦੇ ਪਿੱਛਾ ਬੈਠਾ ਵਿਅਕਤੀ ਭੱਜ ਗਿਆ। ਜਦੋਂ ਭੱਜੇ ਜਾਂਦੇ ਵਿਅਕਤੀ ਪਾਸੋਂ ਇਕ ਪਿਸਤੌਲ ਦੇਸੀ ਸਮੇਤ ਰੌਂਦ ਡਿੱਗ ਪਿਆ ਤੇ ਮੁਹੰਮਦ ਸਾਹਿਦ ਉਰਫ ਬਾਲੂ ਵਾਸੀ ਸਰਹੰਦੀ ਗੇਟ ਮਾਲੇਰਕੋਟਲਾ ਨੂੰ ਕਾਬੂ ਕਰ ਕੇ ਇਕ ਪਿਸਤੌਲ ਦੇਸੀ ਅਤੇ ਦੋ ਰੌਂਦ ਬਰਾਮਦ ਕਰਵਾਏ ਅਤੇ ਭੱਜਣ ਵਾਲੇ ਵਿਅਕਤੀ ਦੀ ਪਛਾਣ ਅਸਲਮ ਖਾਨ ਵਾਸੀ ਨਾਰੋਮਾਜਰਾ ਵਜੋਂ ਹੋਈ। ਇਨ੍ਹਾਂ ਦੋਵਾਂ ਪਾਸੋਂ ਦੋ ਪਿਸਤੌਲ ਦੇਸੀ ਅਤੇ ਤਿੰਨ ਰੌਂਦ ਬਰਾਮਦ ਕਰਵਾਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਹੰਮਦ ਸਾਜਿਦ ਉਰਫ ਬਾਲੂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸੇ ਵੀ ਮਾੜੇ ਅਨਸਰ ਨੂੰ ਲਾਅ ਆਰਡਰ ਦੀ ਸਥਿਤੀ ਨੂੰ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ।




