ਡਰੰਮਾਂ ਵਿੱਚੋਂ ਬਰਾਮਦ ਕੀਤੀ ਗਈ ਲਾਹਣ ਨੂੰ ਨਮੂਨੇ ਲੈਣ ਉਪਰੰਤ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ ਗਈ।
ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਗੰਭੀਰਪੁਰ ਉਪਰਲਾ ਦੇ ਸ਼ਮਸ਼ਾਨਘਾਟ ਦੇ ਕਿਨਾਰੇ ਦੱਬੇ ਕੱਚੀ ਲਾਹਣ ਦੇ ਡਰੰਮਾਂ ਚੋਂ 3 ਹਜ਼ਾਰ ਲੀਟਰ ਲਾਹਣ ਬਰਾਮਦ ਕਰਨ ਉਪਰੰਤ 4 ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਨੰਦਪੁਰ ਸਾਹਿਬ ਦੇ ਐਸਐਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਅਵਤਾਰ ਸਿੰਘ , ਕੁਲਵਿੰਦਰ ਸਿੰਘ ,ਰਿੱਪੀ ਅਤੇ ਹਰਵਿੰਦਰ ਸਿੰਘ ਸਾਰੇ ਵਾਸੀ ਪਿੰਡ ਮਜਾਰੀ ਥਾਣਾ ਕੋਟ ਕਹਿਲੂਰ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਵੱਲੋਂ ਉਕਤ ਸਥਾਨ ‘ਤੇ ਕੱਚੀ ਲਾਹਣ ਕੱਢ ਕੇ ਡਰੰਮਾਂ ਵਿਚ ਪਾ ਕੇ ਦੱਬੀ ਹੋਈ ਹੈ ਜੇਕਰ ਮੌਕੇ ‘ਤੇ ਛਾਪਾ ਮਾਰਿਆ ਜਾਵੇ ਤਾਂ ਬਰਾਮਦਗੀ ਹੋ ਸਕਦੀ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਆਬਕਾਰੀ ਇੰਸਪੈਕਟਰ ਨੰਗਲ ਸ਼ੇਖਰ ਨੂੰ ਨਾਲ ਲੈ ਕੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਖ਼ਬਰ ਸਹੀ ਪਾਈ ਗਈ ਤੇ ਡਰੰਮਾਂ ਵਿੱਚੋਂ ਬਰਾਮਦ ਕੀਤੀ ਗਈ ਲਾਹਣ ਨੂੰ ਨਮੂਨੇ ਲੈਣ ਉਪਰੰਤ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ ਗਈ। ਤਫਤੀਸ਼ੀ ਅਫਸਰ ਸਬ ਇੰਸਪੈਕਟਰ ਰਾਕੇਸ਼ਵਿੰਦਰ ਨੇ ਉਕਤ ਚਾਰ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਦੋਸ਼ੀ ਫਿਲਹਾਲ ਪੁਲਿਸ ਦੀ ਗਿ੍ਫਤ ਵਿਚੋਂ ਬਾਹਰ ਹਨ।





