16.8 C
Chandigarh

TODAY NOW NEWS

Friday, March 20, 2026
HomeBREAKING NEWSਪੁਲਿਸ ਵੱਲੋਂ 35 ਬੋਤਲਾਂ ਸ਼ਰਾਬ ਬਰਾਮਦ, ਕੇਸ ਦਰਜ

ਪੁਲਿਸ ਵੱਲੋਂ 35 ਬੋਤਲਾਂ ਸ਼ਰਾਬ ਬਰਾਮਦ, ਕੇਸ ਦਰਜ

ਖੰਨਾ, 22 ਫ਼ਰਵਰੀ (ਪਰਮਜੀਤ ਸਿੰੰਘ ਧੀਮਾਨ) – ਥਾਣਾ ਸਿਟੀ ਖੰਨਾ ਪੁਲਿਸ ਵੱਲੋਂ ਜੀ. ਟੀ. ਰੋਡ ਭੱਟੀਆ ਸਥਿਤ ਦੁਕਾਨ ’ਚ ਛਾਪੇਮਾਰੀ ਦੌਰਾਨ 35 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਜਦੋਂ ਕਿ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਸਹਾਇਤ ਥਾਣੇਦਾਰ ਬਲਦੇਵ ਰਾਮ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਖੰਨਾ ਦੇ ਗੇਟ-1 ਨੇੜੇ ਹਾਜ਼ਰ ਸਨ।

ਉਨ੍ਹਾਂ ਨੂੰ ਐਕਸਾਈਜ਼ ਇੰਸਪੈਕਟਰ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਉਕਤ ਦੁਕਾਨਦਾਰ ਆਪਣੀ ਦੁਕਾਨ ’ਚ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਦੁਕਾਨ ’ਚੋਂ 35 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮੁਲਾਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਭਾਲ ਅਰੰਭ ਦਿੱਤੀ ਗਈ ਹੈ।

Today Now News

RELATED ARTICLES
- Advertisment -

POPULAR POSTS