16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਦੇ ਰੋਮਨ ਹਾਈਟੈਕ ਆਈਲੈਟਸ ਸੈਂਟਰ 'ਤੇ ਪੁਲਿਸ ਨੇ ਮਾਰਿਆ ਛਾਪਾ...

ਤਰਨਤਾਰਨ ਦੇ ਰੋਮਨ ਹਾਈਟੈਕ ਆਈਲੈਟਸ ਸੈਂਟਰ ‘ਤੇ ਪੁਲਿਸ ਨੇ ਮਾਰਿਆ ਛਾਪਾ । ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ

ਕੈਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਆਈਲੈਟਸ ਸੈਂਟਰ ਬੰਦ ਰੱਖਣ ਦੇ ਆਦੇਸ਼ ਜਾਰੀ ਹਨ ਉੱਥੇ ਹੀ ਆਈਲੈਟਸ ਸੈਂਟਰ ਗੈਰ ਤਰੀਕੇ ਨਾਲ ਚੱਲ ਰਿਹਾ ਸੀ, ਲਗਭਗ 25 ਬੱਚੇ ਮੌਜੂਦ ਸਨ ।

ਤਰਨਤਾਰਨ (ਰਿੰਪਲ ਗੋਲਣ) : ਤਰਨਤਾਰਾਮ ਦੇ ਰੋਮਨ ਹਾਈਟੈਕ ਆਈਲੈਟਸ ਸੈਂਟਰ ਵਿਖੇ, ਪੁਲਿਸ ਤੇ ਛਾਪਾ ਮਾਰਿਆ ਗਿਆ ਅਤੇ ਆਈਲੈਟਸ ਸੈਂਟਰ ਦੇ ਮਾਲਕ ਸਮੈਤ ਬੱਚਿਆਂ ਨੂੰ ਮੌਜੂਦ ਪਾਇਆ ਗਿਆ । ਉੱਥੇ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਆਈਲੈਟ ਸੈਂਟਰ ਵਿਖੇ ਹਾਜ਼ਰ ਬੱਚਿਆਂ ਨੂੰ ਘਰ ਭੇਜ ਦਿੱਤਾ । ਇੱਥੇ ਦੱਸਣਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਰੇ ਹੀ ਆਈਲਟਸ ਸੈਂਟਰਾਂ ਨੂੰ ਜਿੱਥੇ ਬੰਦ ਰਹਿਣ ਦੇ ਆਦੇਸ਼ ਜਾਰੀ ਕੀਤੇ ਹਨ । ਪਰ ਇਸ ਦੇ ਬਾਵਜੂਦ ਕਈ ਆਈਲਟਸ ਸੈਂਟਰਾ ਦੇ ਮਾਲਕਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਤੇ ਟੰਗ ਕੇ ਆਈਲੈਟਸ ਸੈਂਟਰਾਂ ਨੂੰ ਖੋਲ੍ਹਿਆ ਜਾ ਰਿਹਾ ਹੈ । ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਛਾਪਾ ਮਾਰਿਆ ਅਤੇ ਵੇਖਿਆ ਕਿ 25 ਤੋਂ ਵੱਧ ਬੱਚੇ ਸ਼ਾਈਨ ਆਈਲੈਟਸ ਸੈਂਟਰ ਵਿਚ ਪੜ੍ਹ ਰਹੇ ਹਨ ਅਤੇ ਸਮਾਜਿਕ ਦੂਰੀਆਂ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ । ਜਿਸ ਤੋਂ ਬਾਅਦ ਪੁਲਿਸ ਨੇ ਬੱਚਿਆਂ ਨੂੰ ਘਰ ਭੇਜ ਦਿੱਤਾ ਅਤੇ ਆਈਲੈਟਸ ਸੈਂਟਰ ਦੇ ਮਾਲਕਾਂ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Today Now News

RELATED ARTICLES
- Advertisment -

POPULAR POSTS