ਮਹਿਕਮੇ ਦੇ ਸੰਬੰਧਿਤ ਅਧਿਕਾਰੀਆਂ ਨੂੰ ਚੋਰੀ ਬਾਰੇ ਮਾਲੂਮ ਹੈ ਪਰ ਸਰਕਾਰੀ ਫਰਜ਼ ਪੁਲਿਸ ਦਬਦਬੇ ਹੇਠਾਂ ਦੱਬਿਆ ਹੈ

ਗੁਰਦਸਪੂਰ (ਲੱਕੀ ਬਟਾਲਾ) : ਚੋਰਾਂ ਨੂੰ ਫੜਨ ਵਾਲੀ ਪੰਜਾਬ ਪੁਲਿਸ ਹੁਣ ਖੁਦ ਆਪ ਚੋਰੀ ਕਰਦੀ ਨਜਰ ਆ ਰਹੀ ਹੈ ਅਤੇ ਇਹ ਚੋਰੀ ਕਿਸੇ ਪੈਸੇ ਜਾਂ ਚੀਜ਼ ਦੀ ਚੋਰੀ ਦੀ ਗੱਲ ਨਹੀਂ ਹੋ ਰਹੀ ਇਸ ਚੋਰੀ ਵਿੱਚ ਇਕੱਲੀ ਪੁਲਿਸ ਸ਼ਾਮਿਲ ਨਹੀਂ ਹੈ ਬਲਕਿ ਬਿਜਲੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹਨ ਬਟਾਲਾ ਪੁਲਿਸ ਦੀਆਂ ਸ਼ਹਿਰੀ ਪੁਲਿਸ ਚੌਂਕੀਆਂ ਪੁਲਿਸ ਕਰਮਚਾਰੀ ਕਿਵੇਂ ਸ਼ਰੇਆਮ ਦਿਨ ਰਾਤ ਬਿਜਲੀ ਚੋਰੀ ਕਰ ਰਹੇ ਹਨ ਹਾਲਾਂਕਿ ਬਿਜਲੀ ਮਹਿਕਮੇ ਦੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਇਸ ਚੋਰੀ ਬਾਰੇ ਮਾਲੂਮ ਹੈ ਪਰ ਸ਼ਾਇਦ ਉਹ ਆਪਣਾ ਸਰਕਾਰੀ ਫਰਜ਼ ਨੂੰ ਪੁਲਿਸ ਦੇ ਦਬਦਬੇ ਹੇਠ ਅੰਜਾਮ ਨਹੀਂ ਦੇ ਰਹੇ ਅਤੇ ਮੀਡੀਆ ਨੂੰ ਹੀ ਲਿਖਤੀ ਸ਼ਿਕਾਇਤ ਦੇਣ ਦੀ ਗੱਲ ਕਹਿ ਕੇ ਆਪਣੀ ਜ਼ਿਮੇਂਦਾਰੀ ਤੋਂ ਪੱਲਾ ਝਾੜ ਰਹੇ ਹਨ
ਬਿਜਲੀ ਚੋਰੀ ਦੀਆਂ ਤਸਵੀਰਾਂ ਬਟਾਲਾ ਪੁਲਿਸ ਦੇ ਅਧੀਨ ਪੈਂਦੀਆਂ ਸ਼ਹਿਰੀ ਪੁਲਿਸ ਚੌਂਕੀਆਂ ਸਿੰਬਲ ਪੁਲਿਸ ਚੌਂਕੀ , ਅਰਬਨ ਸਟੇਟ ਪੁਲਿਸ ਚੌਂਕੀ ਅਤੇ ਬੱਸ ਅੱਡਾ ਪੁਲਿਸ ਚੌਂਕੀ ਦੀਆ ਹਨ ਜਿਥੇ ਪੁਲਿਸ ਕਰਮਚਾਰੀ ਏ ਸੀ , ਕੂਲਰ ,ਪੱਖੇ ਅਤੇ ਲਾਈਟਾਂ ਹੀਟਰ, ਪਾਣੀ ਮੋਟਰ ,ਫਰਿਜ਼ ਦਾ ਇਸਤੇਮਾਲ ਕਰਦੇ ਦਿੱਖ ਰਹੇ ਹਨ ਪਰ ਇਹਨਾਂ ਚੀਜ਼ਾਂ ਨੂੰ ਚਲਾਉਣ ਵਾਸਤੇ ਇਸਤੇਮਾਲ ਹੋਣ ਵਾਲੀ ਬਿਜਲੀ ਸ਼ਰੇਆਮ ਕੁੰਡੀਆਂ ਲਗਾਕੇ ਚੋਰੀ ਦੀ ਲਈ ਜਾ ਰਹੀ ਹੈ ਕਿਸੇ ਵੀ ਚੌਂਕੀ ਵਿਚ ਬਿਜਲੀ ਮੀਟਰ ਨਾਮ ਦੀ ਵਸਤੂ ਨਹੀਂ ਲੱਗੀ ਹੋਈ ਓਥੇ ਹੀ ਬੱਸ ਅੱਡਾ ਪੁਲਿਸ ਚੌਂਕੀ ਇੰਚਾਰਜ ਏ ਐਸ ਆਈ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਚੌਂਕੀ ਵਿੱਚ ਏ ਸੀ ਪੱਖੇ ਕੂਲਰ ਲਗੇ ਹੋਏ ਹਨ ਅਤੇ ਇਸਦੇ ਲਈ ਬਿਜਲੀ ਬੱਸ ਅੱਡੇ ਦੀ ਬਿਜਲੀ ਤੋਂ ਲਈ ਗਈ ਹੈ ਜਦੋ ਕੇ ਚੌਂਕੀ ਦੇ ਪਿੱਛੇ ਸ਼ਰੇਆਮ ਕੁੰਡੀ ਲਗੀ ਨਜਰ ਆ ਰਹੀ ਹੈ ਓਥੇ ਹੀ ਸਿੰਬਲ ਪੁਲਿਸ ਚੌਂਕੀ ਅਤੇ ਅਰਬਨ ਸਟੇਟ ਪੁਲਿਸ ਚੌਂਕੀ ਵਿਚ ਵੀ ਏ ਸੀ , ਪੱਖੇ ਕੂਲਰ ਚਲਦੇ ਨਜਰ ਆਏ ਪਰ ਬਿਜਲੀ ਨਜਦੀਕੀ ਬਿਜਲੀ ਪੋਲਾ ਤੋਂ ਕੁੰਡੀਆਂ ਜਰੀਏ ਚੋਰੀ ਦੀ ਲਈ ਜਾ ਰਹੀ ਹੈ
ਓਥੇ ਹੀ ਅਗਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਬਿਨਾ ਕਿਸੇ ਦੀ ਪਰਮਿਸ਼ਨ ਅਤੇ ਸ਼ਿਕਾਇਤ ਦੇ ਛਾਪੇਮਾਰੀ ਕਰਕੇ ਕਿਸੇ ਆਮ ਜਨਤਾ ਵਿਚੋਂ ਕਿਸੇ ਨੂੰ ਬਿਜਲੀ ਚੋਰੀ ਕਰਦੇ ਫੜ ਲਿਆ ਜਾਂਦਾ ਹੈ ਮੌਕੇ ਤੇ ਹੀ ਭਾਰੀ ਜੁਰਮਾਨੇ ਠੋਕ ਦਿਤੇ ਜਾਂਦੇ ਹਨ ਪਰ ਪੁਲਿਸ ਚੌਂਕੀਆਂ ਵਿੱਚ ਬਿਜਲੀ ਚੋਰੀ ਨੂੰ ਲੈਕੇ ਸੰਬੰਧਿਤ ਬਿਜਲੀ ਅਧਿਕਾਰੀ ਮੀਡੀਆ ਨੂੰ ਹੀ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਕਰਵਾਈ ਕਰਨ ਦੀ ਗੱਲ ਕਹਿ ਰਹੇ ਹਨ ਅਤੇ ਨਾਲ ਹੀ ਮੀਡੀਆ ਨੂੰ ਇਸ ਬਾਰੇ ਕੋਈ ਬਿਆਨ ਦੇਣ ਤੋਂ ਵੀ ਇਨਕਾਰ ਕਰਦੇ ਦਿਖਾਈ ਦੇ ਰਹੇ ਹਨ ਜਦੋਂ ਸਾਡੀ ਟੀਮ ਨੇ ਸੰਬੰਧਿਤ ਬਿਜਲੀ ਵਿਭਾਗ ਦੇ ਐਸ ਡੀ ਓ ਤਿਲਕ ਰਾਜ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਪੱਲਾ ਝਾੜਦੇ ਹੋਏ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਸੀਟ ਤੋਂ ਉੱਠ ਕੇ ਬਾਹਰ ਚਲੇ ਗਏ






