17.1 C
Chandigarh

TODAY NOW NEWS

Friday, March 20, 2026
HomeBREAKING NEWSਹਾਈਕੋਰਟ ਦੇ ਫੈਸਲੇ ਤੋਂ ਬਾਅਦ ਡੇਰਾ ਬਿਆਸ ਦੀ ਕੰਧ ਢਾਹੁਣ ਪਹੁੰਚੇ ਪੁਲਿਸ...

ਹਾਈਕੋਰਟ ਦੇ ਫੈਸਲੇ ਤੋਂ ਬਾਅਦ ਡੇਰਾ ਬਿਆਸ ਦੀ ਕੰਧ ਢਾਹੁਣ ਪਹੁੰਚੇ ਪੁਲਿਸ ਅਧਿਕਾਰੀ, ਲੋਕਾਂ ‘ਚ ਰੋਸ

ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਥਾਂ ਉਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ ਤਾਂ ਉਸ ਨੂੰ ਹਟਾਇਆ ਜਾਵੇ। ਇਹ ਕਿਹਾ ਜਾ ਰਿਹਾ ਹੈ ਕਿ ਡੇਰਾ ਬਿਆਸ ਦੀ ਇਕ ਕੰਧ ਫੌਜ ਦੀ ਅਧਿਕਾਰਤ ਖੇਤਰ ਵਿਚ ਆਉਂਦੀ ਹੈ ਇਸ ਲਈ ਇਸ ਨੂੰ ਹੁਣ ਢਾਹਿਆ ਜਾਵੇਗਾ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡੇਰਾ ਬਿਆਸ ਦੇ ਬਾਹਰ ਵੱਡੀ ਮਾਤਰਾ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਣਾਈ ਜਾ ਸਕੇ। ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਹਜ਼ਾਰ ਗਜ਼ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਤੇ ਇਸ ਅਧੀਨ ਜੋ ਵੀ ਘਰ ਆਉਣਗੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸ ਤਹਿਤ ਡੇਰਾ ਬਿਆਸ ਦੀ ਕੰਧ ਦੇ ਨਾਲ-ਨਾਲ ਉਨ੍ਹਾਂ ਰਿਹਾਇਸ਼ੀ ਖੇਤਰਾਂ ਵਿਚ ਵੀ ਡਰ ਦਾ ਮਾਹੌਲ ਹੈ ਕਿ ਜੇਕਰ ਉਨ੍ਹਾਂ ਦੀ ਥਾਂ ਵੀ ਹਜ਼ਾਰ ਗਜ਼ ਦੀ ਨਿਸ਼ਾਨਦੇਹੀ ਦੇ ਅੰਦਰ ਆਉਂਦੀ ਹੋਵੇਗੀ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ

Today Now News

RELATED ARTICLES
- Advertisment -

POPULAR POSTS