
ਮੋਗਾ : Happy Dhand ਮੋਗਾ ਦੇ ਕਬਾੜੀ ਬਜ਼ਾਰ ਵਿੱਚ ਉਸ ਵੇਲੇ ਹਫੜਾ ਦਫ਼ੜ ਵਾਲਾ ਮਾਹੌਲ ਬਣ ਗਿਆ, ਜਦੋਂ ਇੱਕ ਥਾਣੇਦਾਰ ਨੇ ਡਿਪਟੀ ਮੇਅਰ ਦੇ ਚਪੇੜਾਂ ਮਾਰ ਦਿੱਤੀਆਂ।
ਲੁਧਿਆਣਾ ਦੀ ਪੁਲਿਸ ਇੱਕ ਚੋਰੀ ਦੇ ਮਾਮਲੇ ਵਿੱਚ ਕਬਾੜੀ ਬਜ਼ਾਜ ਦੀ ਇੱਕ ਦੁਕਾਨ ‘ਤੇ ਪਹੁੰਚੀ ਅਤੇ ਇਸੇ ਦੌਰਾਨ ਮੋਗਾ ਦਾ ਡਿਪਟੀ ਮੇਅਰ ਵੀ ਉਥੇ ਜਾਣਕਾਰੀ ਲੈਣ ਪਹੁੰਚਿਆ।
ਇਸੇ ਦੌਰਾਨ ਹੀ ਕਿਸੇ ਗੱਲ ਨੂੰ ਲੈ ਕੇ ਥਾਣੇਦਾਰ ਅਤੇ ਡਿਪਟੀ ਮੇਅਰ ਵਿਚਾਲੇ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਗੁੱਸੇ ਨਾਲ ਭਰੇ ਪੀਤੇ ਥਾਣੇਦਾਰ ਨੇ ਡਿਪਟੀ ਮੇਅਰ ਨੂੰ ਚਪੇੜਾਂ ਕੱਢ ਮਾਰੀਆਂ।
ਥਾਣੇਦਾਰ ਵੱਲੋਂ ਚਪੇੜਾਂ ਮਾਰਨ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਉਚ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।




