17.1 C
Chandigarh

TODAY NOW NEWS

Friday, March 20, 2026
HomeBREAKING NEWSਮੁਹਾਲੀ ਸ਼ਹਿਰ 'ਚ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੇ ਚਲਾਇਆ ਤੜਕੇ ਸਰਚ ਅਭਿਆਨ

ਮੁਹਾਲੀ ਸ਼ਹਿਰ ‘ਚ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੇ ਚਲਾਇਆ ਤੜਕੇ ਸਰਚ ਅਭਿਆਨ

ਐੱਸ.ਏ.ਐੱਸ.ਨਗਰ, 9 ਜੂਨ :ਡੀ.ਆਈ.ਜੀ. ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ‘ਚ ਜ਼ਿਲ੍ਹਾ ਰੋਪੜ, ਜ਼ਿਲ੍ਹਾ ਮੁਹਾਲੀ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐੱਸ.ਐੱਸ.ਪੀ. ਵਲੋਂ ਮੁਹਾਲੀ ਦੇ ਸੈਕਟਰ 70 ਵਿਚਲੇ ਹੋਮਲੈਂਡ, ਸੈਕਟਰ 91 ਵਿਚਲੇ ਐਕਮੇ ਹਾਈਟ ਅਤੇ ਖਰੜ ਵਿਚਲੇ ਜਲਵਾਯੂ ਟਾਵਰ ਵਿਖੇ ਸਵੇਰੇ ਤੜਕੇ ਛੇ ਵਜੇ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਦੌਰਾਨ ਪੁਲਿਸ ਨੇ 20 ਸ਼ੱਕੀਆਂ ਨੂੰ ਜਿੱਥੇ ਹਿਰਾਸਤ ‘ਚ ਲਿਆ ਹੈ ਉੱਥੇ ਸੱਤ ਹਥਿਆਰ, 21 ਲੱਖ ਨਕਦ ਅਠਾਰਾਂ ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ।

ਇਸ ਸੰਬੰਧੀ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਰਚ ਅਭਿਆਨ ਦੀ ਜਿੱਥੇ ਵੈੱਲਫੇਅਰ ਐਸੋਸੀਏਸ਼ਨਾਂ ਨੇ ਪੁਲਿਸ ਦੀ ਸ਼ਲਾਘਾ ਕੀਤੀ ਹੈ, ਉੱਥੇ ਕਈ ਮਾੜੇ ਅਨਸਰਾਂ ਨੂੰ ਨੱਥ ਪਾਉਣ ‘ਚ ਵੀ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਸਰਚ ਅਭਿਆਨ ਆਉਣ ਵਾਲੇ ਦਿਨਾਂ ‘ਚ ਵੀ ਇਸੇ ਤਰ੍ਹਾਂ ਚਲਾਇਆ ਜਾਵੇਗਾ।

Today Now News

RELATED ARTICLES
- Advertisment -

POPULAR POSTS