ਜਾਂਚ ਅਧਿਕਾਰੀ ਅਜੈਪਾਲ ਸਿੰਘ ਨੇ ਦੱਸਿਆ ਕਿ ਇਸਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇਸਦਾ ਹੋਰ ਰਿਮਾਂਡ ਲੈਕੇ ਇਸ ਕੋਲੋ ਪੁੱਛਗਿੱਛ ਕੀਤੀ ਜਾਵੇਗੀ ।

ਤਰਨ ਤਾਰਨ (ਜਸਬੀਰ ਸਿੰਘ) : ਥਾਣਾ ਸਦਰ ਪੱਟੀ ਦੀ ਪੁਲੀਸ ਰੇਤ ਦੇ ਭਰੇ ਟਰਾਲੇ ਸਮੇਤ ਚੀਮਾ ਮੋੜ ਇੱਕ ਵਿਅਕਤੀ ਸਰਤਾਜ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਗੱਟੀ ਥਾਣਾ ਮੱਖੂ ਨੂੰ ਕਾਬੂ ਕੀਤਾ । ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਇਹ ਵਿਅਕਤੀ ਰੇਤ ਦੀ ਕੋਈ ਵੀ ਕਾਨੂੰਨੀ ਪਰਚੀ ਨਹੀਂ ਦਿਖਾ ਸਕਿਆ ਜਿਸਦੇ ਚੱਲਦੇ ਪੁਲੀਸ ਨੇ ਇਸ ਖਿਲਾਫ ਮਾਮਲਾ ਦਰਜ ਕਰ ਇਸਨੂੰ ਕਾਬੂ ਕਰ ਲਿਆ ।
ਇਸ ਬਾਰੇ ਜਾਂਚ ਅਧਿਕਾਰੀ ਅਜੈਪਾਲ ਸਿੰਘ ਨੇ ਦੱਸਿਆ ਕਿ ਇਸਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇਸਦਾ ਹੋਰ ਰਿਮਾਂਡ ਲੈਕੇ ਇਸ ਕੋਲੋ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੰਨੇ ਚਿਰ ਇਹ ਗੈਰ ਕਾਨੂੰਨੀ ਰੇਤ ਦੇ ਧੰਦੇ ਨੂੰ ਚਲਾ ਰਿਹਾ ਹੈ ਅਤੇ ਇਸਦੇ ਹੋਰ ਕਿਹੜੇ ਸਾਥੀ ਇਸ ਧੰਦੇ ਵਿਚ ਸ਼ਾਮਿਲ ਹਨ






