16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਥਾਣਾ ਕੱਚਾ ਪੱਕਾ ਦੀ ਪੁਲਸ ਵੱਲੋਂ ਇਕ ਵਿਅਕਤੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ...

ਥਾਣਾ ਕੱਚਾ ਪੱਕਾ ਦੀ ਪੁਲਸ ਵੱਲੋਂ ਇਕ ਵਿਅਕਤੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ

ਦੋਸ਼ੀ ਪਾਸੋਂ ਇਕ ਪਿਸਤੌਲ 32 ਬੋਰ 3 ਜ਼ਿੰਦਾ ਕਾਰਤੂਸ ਤੇ 79600 ਰੁਪਏ ਨਕਦੀ ਬਰਾਮਦ ਕੀਤੀ

ਤਰਨਤਾਰਨ (ਰਿੰਪਲ ਗੋਲਣ) : ਪੁਲਸ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਥਾਣਾ ਕੱਚਾ ਪੱਕਾ ਦੀ ਪੁਲਸ ਨੇ ਜ਼ਿਲ੍ਹੇ ਦੇ ਐੱਸਐੱਸਪੀ ਧਰੁਮਣ ਐਚ ਨਿੰਬਲੇ ਦੀਆਂ ਹਦਾਇਤਾਂ ਅਤੇ ਰਾਜਬੀਰ ਸਿੰਘ ਡੀਐੱਸਪੀ ਦੇ ਨਿਰਦੇਸ਼ਾਂ ਹੇਠ ਨਸ਼ਾ ਸਮੱਗਲਰਾਂ, ਲੁੱਟ ਖੋਹ ,ਚੋਰੀ ਕਰਨ ਵਾਲੇ ਗ਼ਲਤ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਇਕ ਪਿਸਤੌਲ 32 ਬੋਰ 3 ਜ਼ਿੰਦਾ ਕਾਰਤੂਸ ਅਤੇ 79600 ਰੁਪਏ ਨਕਦੀ ਸਮੇਤ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਰਾਜਬੀਰ ਸਿੰਘ ਹੁਰਾਂ ਦੱਸਿਆ ਕਿ ਦੀਆਂ ਹਦਾਇਤਾਂ ਤੇ ਨਸ਼ਾ ਸਮੱਗਲਰਾਂ ਲੁੱਟ ਖੋਹ ਚੋਰੀ ਕਰਨ ਵਾਲੇ ਗ਼ਲਤ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਏਐਸਆਈ ਕੁਲਵੰਤ ਸਿੰਘ ਨੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਜਿਸ ਦੌਰਾਨ ਇੱਕ ਕਾਰ ਨੰਬਰ 88-1415 ਮਾਰਕਾ ਆਈ ਟਵੰਟੀ ਮੇਘਨਾ ਰੰਗ ਸਿਲਵਰ ਕੱਲਰ ਭੈਣੀ ਗੁਰਮੁਖ ਸਿੰਘ ਲਿੰਕ ਰੋਡ ਵਾਲੀ ਸਾਈਡ ਤੋਂ ਆਈ ਜਿਸ ਨੂੰ ਏਐਸਆਈ ਕੁਲਵੰਤ ਸਿੰਘ ਨੇ ਸ਼ੱਕ ਦੇ ਆਧਾਰ ਤੇ ਰੋਕਿਆ ਅਤੇ ਤਲਾਸ਼ੀ ਕਰਨ ਤੇ ਕਾਰ ਚਾਲਕ ਦੀ ਡੱਬ ਵਿੱਚੋਂ ਇੱਕ ਪਿਸਤੌਲ ਮਾਰਕਾ 32 ਬੋਰ ਜੋ ਸੁਪਰਸਟਾਰ ਮਾਡਲ ਮੇਡਿਨ ਮਨ ਗੇਰ ਲਿਖਿਆ ਹੋਇਆ ਬਰਾਮਦ ਕੀਤਾ ਜਿਸ ਨੂੰ ਅਨਲੋਡ ਕਰਨ ਤੇ 3 ਰੌਂਦ ਜ਼ਿੰਦਾ ਬਰਾਮਦ ਹੋਏ ਅਤੇ 79600ਰੁਪਏ ਦੀ ਨਕਦੀ ਬਰਾਮਦ ਹੋਈ ਡੀਐੱਸਪੀ ਰਾਜਬੀਰ ਸਿੰਘ ਹੋਰਾਂ ਅੱਗੇ ਦੱਸਿਆ ਕਿ ਦੋਸ਼ੀ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਪੱਟੀ ਵਜੋਂ ਹੋਈ ਜਿਸ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ

Today Now News

RELATED ARTICLES
- Advertisment -

POPULAR POSTS