16.8 C
Chandigarh

TODAY NOW NEWS

Friday, March 20, 2026
HomeBREAKING NEWSਮਾਨਸਾ ਪੁਲਿਸ ਨੇ ਐਨ,ਡੀ,ਪੀ,ਐਸ ਐਕਟ ਦੇ ਮੁਕੱਦਮੇ ਵਿੱਚ ਪੀ,ਓ ਨੂੰ ਕੀਤਾ ਗ੍ਰਿਫ਼ਤਾਰ

ਮਾਨਸਾ ਪੁਲਿਸ ਨੇ ਐਨ,ਡੀ,ਪੀ,ਐਸ ਐਕਟ ਦੇ ਮੁਕੱਦਮੇ ਵਿੱਚ ਪੀ,ਓ ਨੂੰ ਕੀਤਾ ਗ੍ਰਿਫ਼ਤਾਰ

ਮਾਨਸਾ, 27 ਜਨਵਰੀ ਗੁਰਜੰਟ ਸਿੰਘ ਬਾਜੇਵਾਲੀਆ/ਐੱਸ,ਐੱਸ,ਪੀ ਮਾਨਸਾ ਦੀਪਕ ਪਾਰਿਕ ਆਈਪੀਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਪੀਓਜ਼ ( ਮੁਜ਼ਰਿਮ ਇਸ਼ਤਿਹਾਰੀਆ) ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ।
ਇਸੇ ਮੁਹਿੰਮ ਤਹਿਤ ਮੁਜ਼ਰਿਮ ਇਸ਼ਤਿਹਾਰੀ ਅਮਰਜੀਤ ਸਿੰਘ ਉਰਫ ਬੱਬੂ ਪੁੱਤਰ ਸੁੱਚਾ ਸਿੰਘ ਵਾਸੀ ਖੂਨਣ ਜਿਲ੍ਹਾ ਫਤਿਹਾਬਾਦ (ਹਰਿਆਣਾ) ਜਿਸਦੇ ਵਿਰੁੱਧ ਮੁਕੱਦਮਾ ਨੰਬਰ 96 ਮਿਤੀ 27-06-2017 ਅ/ਧ 21,25,29/61/85 ਐਨਡੀਪੀਐਸ ਐਕਟ ਥਾਣਾ ਸਰਦੂਲਗੜ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਮੁਕੱਦਮੇ ਵਿੱਚ ਹਾਲੇ ਤੱਕ ਗ੍ਰਿਫਤਾਰ ਨਹੀ ਹੋਇਆ ਸੀ। ਜਿਸ ਕਰਕੇ ਮਾਨਯੋਗ ਅਦਾਲਤ ਐਸਡੀਜੇਐਮ ਸਰਦੂਲਗੜ ਵੱਲੋੋਂ ਇਸਨੂੰ ਮਿਤੀ 16-09-2021 ਤੋੋਂ ਪੀ,ਓ ਅ/ਧ 82-83 ਜਾਬਤਾ ਫੌੌਜਦਾਰੀ ਕਰਾਰ ਦਿੱਤਾ ਗਿਆ ਸੀ।
ਇਹ ਮੁਲਜ਼ਮ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਕਰੀਬ 4 ਮਹੀਨੇ ਤੋੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਇੰਸਪੈਕਟਰ ਬੇਅੰਤ ਕੌੌਰ ਮੁੱਖ ਅਫਸਰ ਥਾਣਾ ਸਰਦੂਲਗੜ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਮਿਤੀ 27-01-2022 ਨੂੰ ਕਾਬੂ ਕਰਕੇ ਮਾਨਯੋੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS