ਉਕਤ ਵਿਅਕਤੀ ਤੇ ਅੱਗੇ ਵੀ ਐੱਨ.ਡੀ.ਪੀ. ਐਕਟ ਦੇ ਮਾਮਲੇ ਦਰਜ ਹਨ ਜੋ ਕਾਫੀ ਚਿਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ।

ਤਰਨ ਤਾਰਨ (ਰਿੰਪਲ ਗੋਲਣ) : ਥਾਣਾ ਸਦਰ ਪੱਟੀ ਪੁਲਿਸ ਨੇ ਸੱਤ ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਕੀਤੀ ਸਫ਼ਲਤਾ ਹਾਸਲ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਐਸ.ਐਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਸਭਰਾਂ ਦੇ ਇੰਚਾਰਜ ਚਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏ.ਐੱਸ.ਆਈ. ਰਸਾਲ ਸਿੰਘ ਨੇ ਘੁੱਲੇ ਆਲੇ ਮੋੜ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਸਾਹਮਣੇ ਤੋਂ ਆਉਂਦਾ ਇਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਉਥੋਂ ਵਾਪਸ ਮੁੜਨ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਨੂੰ ਰੋਕ ਕੇ ਉਸ ਦੀ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ । ਉਕਤ ਵਿਅਕਤੀ ਨੇ ਪੁੱਛਗਿਛ ਦੌਰਾਨ ਆਪਣਾ ਨਾਮ ਗੁਰਪਿੰਦਰ ਸਿੰਘ ਪਿੰਦਾ ਪੁੱਤਰ ਜਸਬੀਰ ਸਿੰਘ ਵਾਸੀ ਸਭਰਾਂ ਦੱਸਿਆ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਦੌਰਾਨ ਉਕਤ ਵਿਅਕਤੀ ਕੋਲੋਂ ਸੱਤ ਗਰਾਮ ਹੈਰੋਇਨ ਬਰਾਮਦ ਹੋਈ ਹੈ । ਜਿਸ ਤੇ ਪੁਲਿਸ ਨੇ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।






