
ਨਵੀਂ ਦਿੱਲੀ : ਚਰਚਿਤ ਗੈਂਗਸਟਰ ਬੰਬੀਹਾ ਗਰੁੱਪ ਦੇ ਨਾਮੀ ਗੈਂਗਸਟਰ ਜਿਨ੍ਹਾਂ ਨੇ ਪਿਛਲੇ ਵਰ੍ਹੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਮੁਹਾਲੀ ਵਿਖੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਇਹਨਾਂ ਗੈਂਗਸਟਰਾਂ ਚ ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਇਲਾਵਾ ਕਈ ਵਾਰਦਾਤਾਂ ਚ ਪੁਲਿਸ ਨੂੰ ਲੋੜੀਂਦੇ ਸਨ । ਦਿੱਲੀ ਪੁਲਿਸ ਦੇ ਉਪਰੇਸ਼ਨ ਸੈੱਲ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ । ਬੰਬੀਹ ਗਰੁੱਪ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅਨਿਲ ਲੱਠ , ਸਨੀ ਅਤੇ ਸਾਜਨ ਨਾਮ ਦੱਸੇ ਜਾ ਰਹੇ ਹਨ । ਇਸ ਬਾਰੇ ਗੈਂਗਸਟਰ ਬੰਬੀਹਾ ਗਰੁੱਪ ਨੇ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦੀ ਪੋਸਟ ਵੀ ਪਾਈ ਹੈ।
ਦੱਸ ਦੇਈਏ ਕਿ ਬੀਤੀ 8 ਅਗਸਤ 2021 ਨੂੰ ਵਿੱਕੀ ਮਿੱਡੂ ਖੇੜਾ ਦਾ ਮੋਹਾਲੀ ਦੇ ਸੈਕਟਰ -71 ਵਿੱਚ ਕਤਲ ਕੀਤਾ ਗਿਆ ਸੀ। ਵਿੱਕੀ ਦੀ ਸ਼ਰੀਰ ਚ 12 ਗੋਲੀਆਂ ਲੱਗਣ ਨਾਲ ਮੌਕੇ ‘ਤੇ ਹੀ ਹੋ ਮੌਤ ਗਈ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਤਿੰਨੇ ਗੈਂਗਸਟਰਾਂ ਨੂੰ ਮੁਹਾਲੀ ਪੁਲੀਸ ਦਿੱਲੀ ਤੋਂ ਸਪੈਸ਼ਲ ਵਾਰੰਟਾਂ ਰਾਹੀਂ ਲੈ ਕੇ ਆਵੇਗੀ ।





