ਪਤਨੀ ਨਾਲ ਕੁੱਝ ਸਮਾਂ ਪਹਿਲਾਂ ਹੋਇਆ ਸੀ ਤਲਾਕ,ਚੱਲ ਰਿਹਾ ਸੀ ਮਾਨਸਿਕ ਪਰੇਸ਼ਾਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਦੇ ਨੇੜਲੇ ਪਿੰਡ ਦਲੇਲਵਾਲਾ ਨਿਵਾਸੀ ਇੱਕ ਕਿਸਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਣ ਸ਼ਰਾਬ ਦੇ ਭੁਲੇਖੇ ਜਹਿਰੀਲੀ ਚੀਜ ਨਿਗਲ ਲਈ, ਜਿਸ ਕਾਰਣ ਉਸਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਦਰਸ਼ਨ ਸਿੰਘ (45)ਪੁੱਤਰ ਰਣਜੀਤ ਸਿੰਘ ਨਿਵਾਸੀ ਪਿੰਡ ਦਲੇਲਵਾਲਾ ਆਪਣੀ ਪਤਨੀ ਨਾਲ ਤਲਾਕ ਹੋਣ ਤੋਂ ਬਾਅਦ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸਦੇ ਪੁੱਤਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਨੇ ਇਸ ਪਰੇਸ਼ਾਨੀ ਦੇ ਚਲਦਿਆਂ ਐਤਵਾਰ ਦੀ ਸਵੇਰ ਸ਼ਰਾਬ ਦੇ ਭੁਲੇਖੇ ਕੋਈ ਜਹਿਰੀਲੀ ਚੀਜ ਨਿਗਲ ਲਈ ਸੀ, ਜਿਸ ਕਾਰਣ ਉਸਦੀ ਉਸਦੇ ਘਰ ਵਿਖੇ ਹੀ ਮੌਤ ਹੋ ਗਈ ਹੈ। ਮਾਮਲੇ ਨੂੰ ਲੈਕੇ ਥਾਣਾ ਬੋਹਾ ਦੇ ਏਐਸਆਈ ਰਘਵੀਰ ਸਿੰਘ ਨੇ ਦਸਿਆ ਕਿ ਕਿਸਾਨ ਦੀ ਮੌਤ ਕੋਈ ਜਹਿਰੀਲੀ ਵਸਤੂ ਨਿਗਲਨ ਕਰਕੇ ਹੋ ਗਈ ਹੈ। ਅਤੇ ਲਾਸ਼ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਅਤੇ ਬਾਦ ਦੁਪਹਿਰ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ।






