17.1 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਕਵਿਤਾ ( ਪੁਰਖਿਆਂ ਦੇ ਪਿੰਡ ਦਾ ਗੇੜਾ)

ਕਵਿਤਾ ( ਪੁਰਖਿਆਂ ਦੇ ਪਿੰਡ ਦਾ ਗੇੜਾ)

ਸਿਮਰਜੀਤ ਸਿੰਘ ਸੰਧੂ

ਪਿੰਡ ਜੰਗਾਂ ਤੋਂ ਬੁੱਟਰ ਟੱਪਕੇ,
ਵੱਡੀ ਸ਼ੜਕ ਤੇ ਕਰੀਆਂ,

ਜੰਗਾਂ ਵਾਲਾ ਮੋੜ ਤੇ ਖਾਈ,
ਫਿਰ ਪਾਰ ਨੇ ਨਹਿਰਾਂ ਕਰੀਆਂ,

ਲੇਲੀਵਾਲਿਉਂ ਮੋੜ ਕਿਲੇ ਦਾ,
ਬਾਡਰ ਰੋਡ ਤੇ ਮਧਰੇ,

ਬਾਰੇ ਕਿਆਂ ਤੱਕ ਜਾ ਹੋ ਜਾਂਦੇ,
ਸਭ ਵਿੰਗ ਵਲੇਵੇੰ ਪਧਰੇ,

ਦਰਿਆ ਟੱਪਕੇ ਪਿੰਡ ਹੁਸੈਨੀਂ,
ਪੈਂਦੀਆਂ ਨਾਲ ਸਮਾਧਾਂ,

ਮੇਨ ਗੇਟ ਤੇ ਸ਼ੁਰੂ ਨੇ ਤਾਰਾਂ,
ਗਾਂਹ ਫਿਰ ਪਿੰਡ ਮਾਰੇ ਵਾਜਾਂ,

ਜੀਰੋ ਲੈਨ ਤੋੰ ਪਰਲੇ ਪਾਸੇ,
ਪਿੰਡ ਗੰਡਾ ਸਿੰਘ ਵਾਲਾ,

2 ਮੀਲ ਕਸੂਰ ਹੈ ਜਿੱਥੋੰ
ਪੰਧ ਹੈ ਬੜਾ ਸੁਖਾਲਾ,

ਸ਼ਹਿਰ ਕਸੂਰ ਦੇ ਪਹਿਲੇ ਚੌੰਕ ਚੋਂ,
ਸੱਜੀ ਬਾਹੀ ਫੜੵਕੇ,

ਹੋਜੀਂ ਓਥੋੰ ਸੇਧ ਨੱਕ ਦੀ,
ਸੜਕ ਲਹੌਰੀ ਚੜੵਕੇ

ਰਾਊ ਖਾਨ ਵਾਲੇ ਤੋੰ ਅਗਲਾ,
ਪਿੰਡ ਹੈ ਜਿਹੜਾ ਯਾਰਾ,

ਵੜਨ ਸਾਰ ਨਹਿਰ ਚ ਨਹਾਕੇ,
ਲੈਲੀਂ ਸੁਰਗ ਨਜਾਰਾ,

ਵੇਖਕੇ ਉਸ ਪਿੰਡ ਦੀ ਰੰਗਤ,
ਨਾਂ ਰਹੂ ਥਕਾਵਟ ਫੱਕਾ,

ਉਹ ਬਾਬਿਆਂ ਦਾ ਪਿੰਡ ਰਾਜਾ ਜੰਗ,
ਜੋ ਹੈ ਸੰਧੂਆਂ ਦਾ ਮੱਕਾ,

                                        ਸਿਮਰਜੀਤ ਸਿੰਘ ਸੰਧੂ 
                                      +919551100002 
Today Now News

RELATED ARTICLES
- Advertisment -

POPULAR POSTS