
ਨਵੀਂ ਦਿੱਲੀ, : ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕੇਂਦਰ ਸਰਕਾਰ ਹਰ ਸਾਲ ਲਾਭ ਪਾਤਰੀ ਕਿਸਾਨਾਂ ਦੇ ਖਾਤੇ ‘ਚ 6,000 ਰੁਪਏ ਦੀ ਰਕਮ ਭੇਜਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ‘ਚ ਕਿਸਾਨਾਂ ਨੂੰ ਭੇਜੀ ਜਾਂਦੀ ਹੈ। ਇਸ ਯੋਜਨਾ ਤਹਿਤ 6ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ‘ਚ ਭੇਜਣੀ ਕੇਂਦਰ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ। ਇਕ ਅਗਸਤ ਤੋਂ ਹੀ ਛੇਵੀਂ ਕਿਸ਼ਤ ਦੇ ਰੂਪ ‘ਚ ਕਿਸਾਨਾਂ ਦੇ ਖਾਤੇ ‘ਚ 2000 ਰੁਪਏ ਭੇਜੇ ਜਾ ਰਹੇ ਹਨ। ਇਸ ਵਾਰ ਸਭ ਤੋਂ ਜ਼ਿਆਦਾ 10 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਵਾਲਾ ਹੈ।ਕੇਂਦਰ ਸਰਕਾਰ ਦਾ ਟੀਚਾ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਨਾਲ ਦੇਸ਼ ਦੇ 14 ਕਰੋੜ ਕਿਸਾਨਾਂ ਨੂੰ ਜੋੜਨਾ ਹੈ। ਜਿਨ੍ਹਾਂ ਕਿਸਾਨਾਂ ਨੇ ਹਾਲੇ ਇਸ ਯੋਜਨਾ ਤਹਿਤ ਅਪਲਾਈ ਨਹੀਂ ਕੀਤਾ ਹੈ, ਉਨ੍ਹਾਂ ਨੂੰ ਅਪਲਾਈ ਕਰ ਕੇ ਯੋਜਨਾ ਦਾ ਫਾਇਦਾ ਲੈਣਾ ਚਾਹੀਦਾ ਹੈ। ਸਰਕਾਰ PM Kisan ਪੋਰਟਲ ਜ਼ਰੀਏ ਕਿਸਾਨਾਂ ਨੂੰ ਇਸ ਯੋਜਨਾ ਨਾਲ ਜੁੜੀਆਂ ਤਮਾਮ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਸ ਪੋਰਟਲ ਜ਼ਰੀਏ ਕਿਸਾਨ ਸਿਰਫ਼ ਕੁਝ ਕਲਿੱਕਸ ‘ਚ ਹੀ ਯੋਜਨਾ ਨਾਲ ਜੁੜੇ ਲਗਪਗ ਸਾਰੇ ਕੰਮ ਕਰ ਸਕਦਾ ਹੈ।
ਇਹ ਹਨ ਟੋਲ ਫ੍ਰੀ ਨੰਬਰ
ਜੇਕਰ ਤੁਸੀਂ ਇਸ ਯੋਜਨਾ ‘ਚ ਰਜਿਸਟਰਡ ਹੋ ਤੇ ਤੁਹਾਡੇ ਖਾਤੇ ‘ਚ ਹੁਣ ਤਕ 2000 ਰੁਪਏ ਦੀ ਕਿਸ਼ਤ ਨਹੀਂ ਆਈ ਹੈ, ਤਾਂ ਤੁਹਾਨੂੰ ਇਸ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਟੋਲ ਫ੍ਰੀ ਨੰਬਰ ‘ਤੇ ਫੋਨ ਕਰ ਕੇ ਆਪਣੀ ਗੱਲ ਰੱਖ ਸਕਦੇ ਹਨ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਕਿਸਾਨਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਹਨ। ਕਿਸਾਨ ਪੀਐੱਮ ਕਿਸਾਨ ਹੈਲਪਲਾਈਨ 155261 ਜਾਂ ਟੋਲ ਫ੍ਰੀ 1800115526 ਨੰਬਰ ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਮੰਤਰਾਲੇ ਦੇ ਨੰਬਰ 011-23381092 ‘ਤੇ ਵੀ ਸੰਪਰਕ ਕਰ ਸਕਦੇ ਹਨ।
ਇਸ ਤਰ੍ਹਾਂ ਲਿਸਟ ‘ਚ ਚੈੱਕ ਕਰੋ ਨਾਂ
ਕਿਸਾਨ ਆਪਣਾ ਨਾਂ ਲਾਭ ਪਾਤਰੀਆਂ ਦੀ ਸੂਚੀ ਦੇ ਲਿੰਕ ‘ਤੇ ਕਲਿੱਕ ਕਰਨ। ਹੁਣ ਕਿਸਾਨ ਆਪਣਾ ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਤੇ ਪਿੰਡ ਦਾ ਨਾਂ ਦਰਜ ਕਰ ਕੇ ਗੇਟ ਰਿਪੋਰਟ ‘ਤੇ ਕਲਿੱਕ ਕਰਨਗੇ ਤਾਂ ਉਨ੍ਹਾਂ ਨੂੰ ਪੂਰੀ ਸੂਚੀ ਮਿਲ ਜਾਵੇਗੀ, ਜਿਸ ਵਿਚ ਉਹ ਆਪਣਾ ਨਾਂ ਚੈੱਕ ਕਰ ਸਕਦੇ ਹਨ।






