17.4 C
Chandigarh

TODAY NOW NEWS

Friday, March 20, 2026
HomeBREAKING NEWSਪੈਲੇਸ ਦੀ ਪਾਰਕਿੰਗ ਵਿੱਚੋਂ ਪਲੈਟੀਨਾ ਮੋਟਰਸਾਈਕਲ ਚੋਰੀ

ਪੈਲੇਸ ਦੀ ਪਾਰਕਿੰਗ ਵਿੱਚੋਂ ਪਲੈਟੀਨਾ ਮੋਟਰਸਾਈਕਲ ਚੋਰੀ


ਸੁਲਤਾਨਪੁਰ ਲੋਧੀ 24 ਨਵੰਬਰ ) ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ ਤੇ ਸਥਿਤ ਸਫ਼ਰੀ ਪੈਲੇਸ ਵਿੱਚੋਂ ਅੱਜ ਦੁਪਹਿਰ ਵੇਲੇ ਇੱਕ ਬਜਾਜ ਕੰਪਨੀ ਦਾ ਪਲੈਟੀਨਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਹਿਤਪੁਰ(ਜਲੰਧਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਆਪਣੇ ਪਿੰਡ ਤੋਂ ਆਈ ਬਰਾਤ ਨਾਲ਼ ਸਫ਼ਰੀ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਹਾਜ਼ਰ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਆਪਣਾ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ 08 -ਬੀ.ਐਲ 6135 ਅੱਜ ਸਵੇਰੇ 11 ਵਜੇ ਸਫ਼ਰੀ ਪੈਲੇਸ ਦੀ ਪਾਰਕਿੰਗ ਵਿੱਚ ਖੜ੍ਹਾ ਕੀਤਾ ਸੀ। ਜਦੋਂ ਉਹ 1 ਵਜੇ ਦੇ ਕਰੀਬ ਪਾਰਕਿੰਗ ਵਿੱਚ ਗੇੜਾ ਮਾਰਨ ਆਏ ਸਨ ਤਾਂ ਉਸ ਸਮੇਂ ਮੋਟਰਸਾਈਕਲ ਸਹੀ ਸਲਾਮਤ ਖੜਾ ਸੀ।ਪਰ ਜਦੋਂ ਉਹ ਵਿਆਹ ਸਮਾਗਮ ਭੁਗਤਾ ਕੇ 3 ਵਜੇ ਦੇ ਕਰੀਬ ਘਰ ਜਾਣ ਲੱਗੇ ਤਾਂ ਪਾਰਕਿੰਗ ਵਿੱਚੋਂ ਮੋਟਰਸਾਈਕਲ ਗ਼ਾਇਬ ਸੀ। ਉਨ੍ਹਾਂ ਨੇ ਮੌਕੇ ਤੇ ਆਸੇ ਪਾਸੇ ਕਾਫੀ ਭਾਲ ਕੀਤੀ ਪਰ ਇਸ ਸਬੰਧੀ ਕੋਈ ਜਾਣਕਾਰੀ ਨਹੀ ਮਿਲ ਸਕੀ।ਇਸ ਸਬੰਧੀ ਜਦੋਂ ਪੈਲੇਸ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਉਸ ਵਿੱਚ ਇੱਕ ਮੋਨਾ ਨੌਜਵਾਨ ਜ਼ੋ ਪਹਿਲਾਂ ਗਾਰਡ ਨਾਲ਼ ਕਾਫ਼ੀ ਚਿਰ ਗੱਲਾਂ ਕਰਦਾ ਦਿਖਾਈ ਦਿੰਦਾ ਹੈ ਅਤੇ ਬਾਅਦ ਵਿੱਚ ਉਹ ਪੈਲੇਸ ਦੇ ਅੰਦਰ ਵੀ ਜਾਂਦਾ ਹੈ। ਕੁੱਝ ਦੇਰ ਬਾਅਦ ਹੀ ਉਹੋ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਲਿਜਾਂਦਾ ਫੁਟੇਜ ਵਿੱਚ ਸਾਫ ਦਿਖਾਈ ਦਿੰਦਾ ਹੈ। ਚੋਰੀ ਦੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗਾਰਡ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS