ਕੇਜਰੀਵਾਲ ਦਾ ਅਸਲੀ ਚੇਹਰਾ ਹੋਇਆ ਨੰਗਾ : ਇੰਜ ਗੁਰਜਿੰਦਰ ਸਿੱਧੂ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਦਿੱਲੀ ਵਿਚ ਵਧੇ ਪੋਲਿਉਸਨ ਦੇ ਕਾਰਨਾਂ ਨੂੰ ਗ਼ਲਤ ਢੰਗਾਂ ਨਾਲ ਦਰਸਾ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋ 3 ਸੂਬਿਆਂ ਪੰਜਾਬ ਹਰਿਆਣਾ ਯੂਪੀ ਵਿੱਚ ਲੱਗੇ 10 ਥਰਮਲ ਪਲਾਂਟਾਂ ਨੂੰ ਬੰਦ ਕਰਨ ਵਾਲੀ ਪਾਈ ਪਟੀਸ਼ਨ ਨੂੰ ਮਾਣਯੋਗ ਸੁਪਰੀਮ ਕੋਰਟ ਨੇ ਰੱਦ ਕਰਕੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਦੋਗਲਾ ਚੇਹਰਾ ਨੰਗਾ ਕਰਕੇ ਰੱਖ ਦਿੱਤਾ । ਇਕ ਪਾਸੇ ਕੇਜਰੀਵਾਲ ਪੰਜਾਬ ਨੂੰ 300 ਬਿਜਲੀ ਯੂਨਿਟ ਮਾਫੀ ਦੇਣ ਦੀ ਗੱਲ ਕਰਦੇ ਹਨ ਇਸ ਤੋ ਸਾਫ ਜਾਹਰ ਹੁੰਦਾ ਹੈ ਕੇ ਕੇਜਰੀਵਾਲ ਕੈਪਟਨ ਵਾਂਗ ਝੂਠ ਬੋਲ ਕੇ ਪੰਜਾਬ ਵਿੱਚ ਸੱਤਾ ਹਥਿਉਣਾ ਚਾਹੁੰਦੇ ਹਨ। ਇਹ ਵਿਚਾਰ ਸਾਬਕਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆ ਕੀਤਾ ਇੰਜ ਸਿੱਧੂ ਨੇ ਕਿਹਾ ਕਿ ਮੈ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਕਿਉ ਗੁੰਮਰਾਹ ਕਰ ਰਹੇ ਹਨ ਓਹਨਾ ਕਿਹਾ ਕਿ ਇਸ ਵਾਰ ਲੋਕਾ ਨੂੰ ਗੁੰਮਰਾਹ ਕਰਨਾ ਔਖਾ ਹੈ ਕਿਉਕਿ ਪੰਜਾਬ ਦੇ ਬਹਾਦੁਰ ਲੋਕਾ ਨੂੰ ਪਤਾ ਚੱਲ ਗਿਆ ਹੈ ਕੇ ਜੇਕਰ ਪੰਜਾਬ ਦੀ ਬਿਹਤਰੀ ਕਰ ਸਕਦੀ ਹੈ ਜਾ ਵਿਕਾਸ ਕਰ ਸਕਦੀ ਹੈ ਓਹ ਸਿਰਫ ਇੱਕੋ ਪਾਰਟੀ ਸ਼ਿਰੋਮਣੀ ਅਕਾਲੀ ਦਲ ਬਾਦਲ ਹੈ ਹੋਰ ਕੋਈ ਨਹੀਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਵਿਰਕ ਅਤੇ ਬਲਦੇਵ ਸਿੰਘ ਗਰੇਵਾਲ ਹਾਜ਼ਰ ਸਨ।





