ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸੜਕਾਂ ਤੇ ਵਹੀਕਲ ਖੜ੍ਹਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ

ਮਾਨਸਾ (ਗੁਰਜੰਟ ਸਿੰੰਘ ਬਾਜੇਵਾਲੀਆਂ) : ਅੱਜ ਸਯੁੰਕਤ ਮੋਰਚੇ ਵੱਲੋਂ ਆਏਂ ਸੱਦੇ ਤੇ ਝੁਨੀਰ ਬਲਾਕ ਵਿੱਚ ਵੱਖ ਵੱਖ ਥਾਵਾਂ ਤੇ ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਕਰਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਖਾ ,ਬਹਿਣੀਵਾਲ, ਝੁਨੀਰ ਵਿਖੇ ਕਿਸਾਨਾਂ ,ਮਜ਼ਦੂਰਾਂ ਅਤੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਆਪੋ ਆਪਣੇ ਵਹੀਕਲ ਖੜ੍ਹਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਵੱਖ ਵੱਖ ਡਕੌਂਦਾ ਜਥੇਬੰਦੀ ਦੇ ਆਗੂਆਂ ਨੇ ਕੀਤੀ ਜਿਸ ਵਿੱਚ ਖ਼ਿਆਲੀ ਚਹਿਲਾਂਵਾਲੀ ਬਲਕਾਰ ਸਿੰਘ, ਗੁਰਬਖਸ਼ ਸਿੰਘ ,ਬਹਾਲਾ ਸਿੰਘ, ਝੁਨੀਰ ਵਿਖੇ ਬਹਿਣੀਵਾਲ ਸੁਖਵਿੰਦਰ ਸਿੰਘ ਬੱਗੀ, ਬਲਵਿੰਦਰ ਸਿੰਘ ਧਿੰਗੜ ,ਮੇਜਰ ਸਿੰਘ ਚਹਿਲਾਂ ਵਾਲਾ ,ਮਾਖਾ ਵਿਖੇ ਕਰਨੈਲ ਸਿੰਘ, ਗੋਰਾ ਸਿੰਘ ,ਬੇਅੰਤ ਸਿੰਘ ,ਬੋਘਾ ਸਿੰਘ ਨੇ ਅਗਵਾਈ ਕੀਤੀ ਅਤੇ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ,ਦੇਵੀ ਰਾਮ ਖਜਾਨਚੀ ਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਪੂਰੇ ਜ਼ੋਰ ਸੋਰ ਨਾਲ ਗਿਆਰਾਂ ਥਾਵਾਂ ਤੇ ਟਰੈਕਟਰ ਵਹੀਕਲਜ਼ ਅਤੇ ਗੈਸ ਸਿਲੰਡਰ ਧਰ ਕੇ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਸਾਰੀਆਂ ਪਿੰਡ ਇਕਾਈਆਂ ਹਾਜ਼ਰ ਸਨ ।
ਇਸੇ ਤਰ੍ਹਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਲਕੀਤ ਸਿੰਘ ਕੋਟ ਧਰਮੂ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਮਾਨਸਾ ਦੇ ਪਿੰਡ ਲਾਲਿਆਂਵਾਲੀ ਮੇਨ ਸਿਰਸਾ ਮਾਨਸਾ ਰੋਡ ਤੇ ਆਪਣੇ ਆਪਣੇ ਵਹੀਕਲ ਖੜ੍ਹਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਹਿੰਗਾਈ ਦੇ ਦੌਰ ਵਿਚ ਇਕ ਆਮ ਵਿਅਕਤੀ ਚਾਹੇ ਉਹ ਮਜ਼ਦੂਰ ਹੈ, ਕਿਸਾਨ ਹੈ, ਜਾਂ ਕੋਈ ਵੀ ਦੁਕਾਨਦਾਰ ਹੈ ਮੱਧਵਰਗੀ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ । ਸਰਕਾਰਾਂ ਇਸ ਤੇ ਕੰਟਰੋਲ ਕਰਨ ਨਹੀਂ ਇਸ ਦੇ ਖ਼ਿਲਾਫ਼ ਬਹੁਤ ਵੱਡਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਮਲਕੀਅਤ ਸਿੰਘ ਕੋਟ ਧਰਮੂ ਤੋਂ ਇਲਾਵਾ ਲੀਲਾ ਸਿੰਘ ਭੰਮੇ , ਉੱਗਰ ਸਿੰਘ ਲਾਲਿਆਂਵਾਲੀ, ਰਾਜੂ ਸਿੰਘ , ਨਿੱਕਾ ਸਿੰਘ , ਰਾਮ ਸਿੰਘ ਆਦਿ ਹਾਜ਼ਰ ਸਨ ।




