16.6 C
Chandigarh

TODAY NOW NEWS

Thursday, March 19, 2026
Homeਖੇਡ ਜਗਤਮੁੱਖ ਮੰਤਰੀ ਨੇ ਖੁਦ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ‘ ਦੇ...

ਮੁੱਖ ਮੰਤਰੀ ਨੇ ਖੁਦ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ‘ ਦੇ ਖੇਡ ਮੁਕਾਬਲਿਆਂ ਦਾ ਸਾਨਦਾਰ ਆਗਾਜ ਕੀਤਾ

ਭਗਵੰਤ ਮਾਨ ਵੱਲੋਂ ਖੇਡ ਮੈਦਾਨ ਵਿੱਚ ਕੁੱਦਣ ਮੌਕੇ ਉਤਸਾਹ ਤੇ ਜੋਸ ਨਾਲ ਲਬੋ-ਲਬ ਹੋਏ ਦਰਸਕ

ਜਲੰਧਰ, 30 ਅਗਸਤ: ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਉਸ ਵੇਲੇ ਖੇਡਾਂ ਦੇ ਰੰਗ ਵਿੱਚ ਪੂਰੀ ਤਰਾਂ ਰੰਗਿਆ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਲੀਬਾਲ ਮੈਚ ‘ਚ ਹਿੱਸਾ ਲੈ ਕੇ ‘ਖੇਡਾਂ ਵਤਨ ਪੰਜਾਬ ਦੀਆਂ‘ ਦੇ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ ਕੀਤਾ।

ਜਿਵੇਂ ਹੀ ਮੁੱਖ ਮੰਤਰੀ ਨੇ ਖਚਾਖਚ ਭਰੇ ਸਟੇਡੀਅਮ ਵਿੱਚ ਆਪਣਾ ਭਾਸਣ ਖਤਮ ਕੀਤਾ ਤਾਂ ਵਾਲੀਬਾਲ ਮੈਚ ਸੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮੁੱਖ ਮੰਤਰੀ ਦੀ ਵਾਲੀਬਾਲ ਵਿੱਚ ਡੂੰਘੀ ਦਿਲਚਸਪੀ ਨੂੰ ਮੰਚ ਸੰਚਾਲਕ ਚੰਗੀ ਤਰਾਂ ਸਮਝਦਾ ਸੀ ਜਿਸ ਕਰਕੇ ਉਸ ਨੇ ਓਸੇ ਵੇਲੇ ਉਨਾਂ ਨੂੰ ਸਟੇਡੀਅਮ ਵਿੱਚ ਮੈਚ ਖੇਡਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਵੀ ਹਾਮੀ ਭਰਨ ਵਿਚ ਦੇਰ ਨਾ ਲਾਈ ਅਤੇ ਮੈਚ ਵਿੱਚ ਹਿੱਸਾ ਲੈਣ ਲਈ ਤੁਰੰਤ ਮੈਦਾਨ ਵਿੱਚ ਕੁੱਦ ਪਏ। ਮੈਚ ਵਿਚ ਸ਼ਿਰਕਤ ਕਰਨ ਲਈ ਸਟੇਡੀਅਮ ਵਿੱਚ ਹਜਾਰਾਂ ਦਰਸਕ ਮੁੱਖ ਮੰਤਰੀ ਦੀ ਖੇਡ ਭਾਵਨਾ ਦੇ ਕਾਇਲ ਹੋ ਗਏ। ਮੈਚ ਦੌਰਾਨ ਉਨਾਂ ਨੇ ਵਾਲੀਬਾਲ ਦੇ ਮੈਦਾਨ ਵਿੱਚ ਸਾਨਦਾਰ ਖੇਡ ਦਾ ਪ੍ਰਦਰਸਨ ਕੀਤਾ।

ਭਗਵੰਤ ਮਾਨ ਨੇ ਸਾਨਦਾਰ ਖੇਡ ਭਾਵਨਾ ਦਾ ਮੁਜਾਹਰਾ ਕਰਦਿਆਂ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ। ਮੈਦਾਨ ਵਿਚ ਮੁੱਖ ਮੰਤਰੀ ਦੀ ਸਰਗਰਮ ਮੌਜੂਦਗੀ ਨੇ ਖਿਡਾਰੀਆਂ ਅਤੇ ਦਰਸਕਾਂ ਨੂੰ ਜੋਸ ਅਤੇ ਉਤਸਾਹ ਨਾਲ ਲਬੋ-ਲਬ ਕਰ ਦਿੱਤਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨਾਂ ਦੇ ਜੀਵਨ ਦਾ ਸਾਨਦਾਰ ਤੇ ਯਾਦਗਾਰੀ ਦਿਨ ਹੈ ਕਿਉਂਕਿ ਉਨਾਂ ਦੇ ਜਵਾਨੀ ਦੇ ਦਿਨਾਂ ਦੀਆਂ ਯਾਦਾਂ ਤਰੋ-ਤਾਜਾ ਹੋ ਗਈਆਂ ਹਨ। ਉਨਾਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜਰੀਆ ਹਨ ਜਿਸ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸਾ ਵਿਚ ਲਿਜਾਇਆ ਜਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵੱਲੋਂ ਰਾਸਟਰੀ ਅਤੇ ਅੰਤਰਰਾਸਟਰੀ ਪੱਧਰ ਉੱਤੇ ਮੱਲਾਂ ਮਾਰਨ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।    

Today Now News

RELATED ARTICLES
- Advertisment -

POPULAR POSTS