17.4 C
Chandigarh

TODAY NOW NEWS

Friday, March 20, 2026
HomeBREAKING NEWS20 ਫਰਵਰੀ ਨੂੰ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ...

20 ਫਰਵਰੀ ਨੂੰ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣਗੇ ਲੋਕ:ਖੁਸ਼ਪ੍ਰੀਤ ਕੌਰ ਬਰਕੰਦੀ

ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕੀਤਾ ਆਪਣੇ ਪਤੀ ਦੇ ਹੱਕ ਚ ਚੌਣ ਪ੍ਰਚਾਰ
ਸ੍ਰੀ ਮੁਕਤਸਰ ਸਾਹਿਬ, 15 ਫਰਵਰੀ (ਅਨਮੋਲ ਸਿੰਘ ਵੜਿੰਗ)- ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਚੌਣ ਲੜ੍ਹ ਰਹੇ ਸ੍ਰੋਮਣੀ ਅਕਾਲੀ ਦਲ ਅਤੇ ਬਹੁਜ਼ਨ ਸਮਾਜ ਪਾਰਟੀ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਪਤਨੀ ਖੁਸ਼ਪ੍ਰੀਤ ਕੌਰ ਬਰਕੰਦੀ ਵੱਲੋਂ ਵਾਰਡ ਨੰਬਰ 8 ਚ ਆਪਣੇ ਪਤੀ ਦੇ ਹੱਕ ਵਿੱਚ ਚੌਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਨੂੰ ਅਪਣਾ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਗੁੰਮਰਾਹ ਕਰਨ ਤੇ ਤੁਲੀ ਹੋਈ ਹੈ | ਇਨ੍ਹਾਂ ਦੋਵਾਂ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਉਠ ਚੁੱਕਿਆ ਹੈ | ਇਸ ਦੌਰਾਨ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਕਿਹਾ ਕਿ ਪੰਜਾਬ ਵਿੱਚ ਗੱਠਜੋੜ ਦੀ ਸਰਕਾਰ ਬਣਾਉਣ ਲਈ ਵੋਟਰ 20 ਫਰਵਰੀ ਨੂੰ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣਗੇ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਚਲਦਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਬਰਾੜ ਪ੍ਰਧਾਨ ਮਹਿਲਾ ਵਿੰਗ, ਨੀਲਮ ਅਹੁਜਾ, ਸੰਦੀਪ ਕੌਰ, ਜੰਗੀਰ ਕੌਰ, ਰੁਪਿੰਦਰ ਕੌਰ, ਨਿੰਮੋਂ ਰਾਣੀ, ਰਾਣੀ ਬਰਕੰਦੀ, ਸੁਖਜੀਤ ਕੌਰ, ਕਰਮਜੀਤ ਕੌਰ ਭਾਗਸਰ, ਰਵੀਨਾ ਭਾਟੀ, ਪਿ੍ਯੰਕਾ ਭਾਟੀਆ, ਸ਼ਾਈਨਾ, ਬਿੱਟੂ ਜਨਰੇਟਰ, ਸੁਮੇਰ ਸਿੰਘ ਮੈਨੇਜ਼ਰ, ਦਵਿੰਦਰ ਅਹੁਜਾ, ਜਸਵਿੰਦਰ ਗਿੱਲ, ਸੋਨੂੰ ਸੰਧੂ, ਅੰਮਿ੍ਤਪਾਲ ਧੀਰ, ਹਰਮਿੰਦਰ ਸਿੰਘ ਰੂਬੀ ਕੇਬਲ,ਪਾਲਜੀਤ ਸਿੰਘ, ਨਵਦੀਵ ਸਿੰਘ ਗੋਲਡੀ, ਹਰਬੀਰ ਬਰਕੰਦੀ, ਕਰਨੈਲ ਸਿੰਘ ਬਾਦਲ ਆਦਿ ਹਾਜ਼ਰ ਸਨ |

Today Now News

RELATED ARTICLES
- Advertisment -

POPULAR POSTS