ਗੈਜੇਟ ਡੈਸਕ-

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੇਟਾ’ (Meta) ਕਰ ਦਿੱਤਾ ਹੈ।
ਪਿਛਲੇ ਕਈ ਦਿਨਾਂ ਤੋਂ ਰਿਪੋਰਟ ਆ ਰਹੀ ਸੀ ਕਿ ਫੇਸਬੁੱਕ ਇਕ ਨਵੇਂ ਨਾਂ ਨਾਲ ਰੀਬ੍ਰਾਂਡ ਕਰਨ ਦੀ ਪਲਾਨਿੰਗ ਬਣਾ ਰਿਹਾ ਹੈ।
ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਕੰਪਨੀ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਤੋਂ ਅਗੇ ਵਧ ਕੇ ‘ਮੇਟਾਵਰਸ ਕੰਪਨੀ’ ਬਣੇਗਾ ਅਤੇ ”ਐਮਬਾਈਡੇਡ ਇੰਟਰਨੈੱਟ’ ‘ਤੇ ਕੰਮ ਕਰੇਗਾ।
ਜਿਸ ‘ਚ ਅਸਲ ਅਤੇ ਵਰਚੁਅਲ ਦੁਨੀਆ ਦਾ ਮੇਲ ਪਹਿਲੇ ਤੋਂ ਕਾਫੀ ਜ਼ਿਆਦਾ ਹੋਵੇਗਾ।





