16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ ਵਿਖੇ ਟੀਕਾਕਰਨ ਲਗਵਾਉਣ ਆਏ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ

ਨਾਭਾ ਵਿਖੇ ਟੀਕਾਕਰਨ ਲਗਵਾਉਣ ਆਏ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ

ਸਰਕਾਰ ਵੱਲੋਂ ਵੈਕਸੀਅਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਪਰ ਵੈਕਸੀਨ ਹੀ ਨਹੀਂ ਹੈ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਸਰਕਾਰ ਵੱਲੋਂ ਪਹਿਲਾਂ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਵੈਕਸੀਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ 45 ਸਾਲ ਤੋਂ ਉਪਰਲੇ ਵਿਅਕਤੀਆਂ ਦੀ ਵੈਕਸੀਨ ਅਜੇ ਪੂਰੀ ਨਹੀਂ ਹੋਈ ਕਿ ਸਰਕਾਰ ਵੱਲੋਂ 18 ਸਾਲ ਤੋਂ ਲੈ ਕੇ 44 ਸਾਲ ਦੇ ਵਿਅਕਤੀਆਂ ਦੀ ਵੈਕਸੀਨ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕ ਹੁਣ ਖੱਜਲ ਖੁਆਰ ਹੁੰਦੇ ਵਿਖਾਈ ਦੇ ਰਹੇ ਹਨ ਕਿਉਂਕਿ ਅਜੇ ਪਹਿਲਾਂ ਪਹਿਲੇ ਪੜਾਅ ਦੇ ਟੀਕਾਕਰਨ ਤਾਂ ਅਜੇ ਸਾਰੇ ਵਿਅਕਤੀਆਂ ਦੇ ਲੱਗੇ ਹੀ ਨਹੀਂ ਸੀ ਕਿ ਦੂਜੇ ਪੜਾਅ ਵਿੱਚ ਅਠਾਰਾਂ ਸਾਲ ਤੋਂ ਚੁਤਾਲੀ ਸਾਲਾਂ ਦੇ ਵਿਅਕਤੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਹੱਥ ਖੜ੍ਹੇ ਕਰ ਦਿੱਤੇ ਹਨ ਕਿ ਸਾਡੇ ਕੋਲ ਵੈਕਸੀਨ ਨਹੀਂ ਹੈ ਅਤੇ ਲੋਕ ਹੁਣ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਗੇੜੇ ਲਗਾ ਲਗਾ ਕੇ ਥੱਕ ਚੁੱਕੇ ਹਨ । ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਆਲਮ ਇਹ ਹੈ ਕਿ ਟੀਕਾਕਰਨ ਵਾਲੀ ਥਾਂ ਤੇ ਜਿੰਦਰੇ ਤਾਂ ਜ਼ਰੂਰ ਲਗਾਏ ਗਏ ਹਨ ਪਰ ਉਥੇ ਕੋਈ ਮੁਲਾਜ਼ਮ ਜਾਂ ਨੋਟਿਸ ਨਹੀਂ ਲਗਾਇਆ ਗਿਆ ਕਿ ਅੱਜ ਟੀਕੇ ਨਹੀਂ ਲੱਗਣਗੇ ਜਿਸ ਕਰਕੇ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦੇ ਰਹੇ ਹਨ । ਪਟਿਆਲੇ ਜ਼ਿਲ੍ਹੇ ਵਿਚ ਅੱਜ ਮਾਡਲ ਟਾਊਨ ਸਕੂਲ ਪਟਿਆਲਾ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਵਿੱਚ ਹੀ ਟੀਕਾਕਰਨ ਹੋ ਰਿਹਾ ਹੈ ਬਾਕੀ ਦੇ ਪਟਿਆਲਾ ਜ਼ਿਲ੍ਹੇ ਦੇ ਸ਼ਹਿਰਾਂ ਵਿੱਚ ਟੀਕਾਕਰਨ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਵੈਕਸੀਨ ਦੀ ਘਾਟ ਦੇ ਚੱਲਦੇ ਇਹ ਕਦਮ ਚੁੱਕਣਾ ਪਿਆ। ਦੂਜੇ ਪਾਸੇ ਐੱਸਐੱਮਓ ਨਾਭਾ ਦਲਬੀਰ ਕੌਰ ਨੇ ਵੀ ਮੰਨਿਆ ਕਿ ਵੈਕਸੀਨ ਦੀ ਘਾਟ ਹੋਣ ਕਰਕੇ ਅੱਜ ਵੈਕਸੀਨ ਬੰਦ ਕਰ ਦਿੱਤੀ ਗਈ ਹੈ ।

ਇਸ ਮੌਕੇ ਤੇ ਸਰਕਾਰੀ ਹਸਪਤਾਲ ਵਿਚ ਵੱਖ ਵੱਖ ਵਿਅਕਤੀਆਂ ਨੇ ਆਪਣੇ ਦੁੱਖੜੇ ਰੌਂਦੇ ਹੋਏ ਕਿਹਾ ਕਿ ਅਸੀਂ ਪਿਛਲੇ ਚਾਰ ਦਿਨਾਂ ਤੋਂ ਵੈਕਸੀਨ ਲਵਾਉਣ ਲਈ ਆ ਰਹੇ ਹਾਂ ਪਰ ਹਰ ਦਿਨ ਸਾਨੂੰ ਮਾਯੂਸੀ ਦੇ ਨਾਲ ਵਾਪਸ ਘਰ ਪਰਤਣਾ ਪੈ ਰਿਹਾ ਹੈ ਕਿਉਂਕਿ ਵੈਕਸੀਨ ਨਾ ਹੋਣ ਕਰਕੇ ਸਾਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ।ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਅਸੀਂ ਵੈਕਸੀਅਨ ਵੱਡੇ ਪੱਧਰ ਤੇ ਹਰ ਸ਼ਹਿਰ ਹਰ ਪਿੰਡ ਵਿੱਚ ਲਗ ਰਹੀ ਹੈ । ਪਰ ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ ।

ਇਸ ਮੌਕੇ ਤੇ ਨਾਭਾ ਦੀ ਐਸਐਮਓ ਦਲਵੀਰ ਕੌਰ ਨੇ ਕਿਹਾ ਕਿ ਅੱਜ ਇਹ ਵੈਕਸੀਨ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਵੈਕਸੀਨ ਦੀ ਘਾਟ ਹੋਣ ਦੇ ਕਰਕੇ ਟੀਕਾਕਰਨ ਅੱਜ ਬੰਦ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜੋ ਅਠਾਰਾਂ ਸਾਲਾਂ ਤੋਂ ਲੈ ਕੇ ਚੁਤਾਲੀ ਸਾਲ ਤਕ ਕੈਂਪ ਸੀ ਉਹ ਵੀ ਰੱਦ ਕਰ ਦਿੱਤੇ ਗਏ ਹਨ । ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪਨਤਾਲੀ ਸਾਲ ਤੋਂ ਉਪਰਲੇ ਵਿਅਕਤੀਆਂ ਦਾ ਅਜੇ ਟੀਕਾਕਰਨ ਪੂਰਾ ਵੀ ਨਹੀਂ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਸਾਨੂੰ ਕਰਨਾ ਪੈ ਰਿਹਾ ਹੈ ।ਉਨ੍ਹਾਂ ਕਿਹਾ ਕਿ ਅਜੇ ਨਾਭਾ ਸ਼ਹਿਰ ਵਿੱਚ ਅਠਾਰਾਂ ਹਜ਼ਾਰ ਵਿਅਕਤੀਆਂ ਦੀ ਵੈਕਸੀਨ ਹੋਈ ਹੈ ।

ਜ਼ਿਕਰਯੋਗ ਹੈ ਕਿ ਨਾਭਾ ਹਲਕੇ ਦੀ ਅਬਾਦੀ ਲੱਖਾਂ ਦੀ ਤਾਦਾਦ ਵਿਚ ਹੈ ਪਿਛਲੇ ਪੰਜ ਮਹੀਨਿਆਂ ਵਿਚ ਜੋ ਵੈਕਸੀਅਨ ਹੋਈ ਹੈ ਸਿਰਫ਼ ਤੇ ਸਿਰਫ਼ ਅਠਾਰਾਂ ਹਜ਼ਾਰ ਵਿਅਕਤੀਆਂ ਦੀ ਹੋਈ ਹੈ। ਜੇਕਰ ਇਸੇ ਰਫ਼ਤਾਰ ਨਾਲ ਟੀਕਾਕਰਨ ਹੁੰਦਾ ਰਿਹਾ ਤਾਂ ਕੋਰੋਨਾ ਮਹਾਂਮਾਰੀ ਤੇ ਕਿਸ ਤਰ੍ਹਾਂ ਠੱਲ੍ਹ ਪਾਈ ਜਾਵੇਗੀ ਇਹ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਰਕਾਰ ਕੋਲ ਵੈਕਸੀਨ ਨਹੀਂ ਅਤੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਹ ਖੋਖਲੇ ਵਿਖਾਈ ਦੇ ਰਹੇ ਹਨ

Today Now News

RELATED ARTICLES
- Advertisment -

POPULAR POSTS