ਸਾਡੇ ਕਿਸਾਨ ਭਰਾਵਾਂ ਲਈ ਹਮੇਸ਼ਾਂ ਅਸੀ ਤਿਆਰ ਵਰ ਤਿਆਰ ਹਾਂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕਿਸਾਨੀ ਸੰਘਰਸ਼ ਨੂੰ ਦੇਖਦਿਆ ਮਾਨਸਾ ਜ਼ਿਲੇ ਦੇ ਪਿੰਡ ਬਰਨਾਲਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਦੁੱਧ ਦਾ ਲੰਗਰ ਭੇਜਿਆ ਗਿਆ,ਇਸ ਮੌਕੇ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗਾ ਭੁੱਲਰ ਕਾਂਗਰਸੀ ਆਗੂ ਨੇ ਦੱਸਿਆ ਕਿ ਸਾਡੇ ਕਿਸਾਨ ਭਰਾਵਾਂ ਲਈ ਹਮੇਸ਼ਾਂ ਅਸੀ ਤਿਆਰ ਵਰ ਤਿਆਰ ਹਾਂ,ਉਹਨਾਂ ਦੱਸਿਆ ਕਿ ਕੱਲ੍ਹ ਵੀ ਸਾਡੇ ਪਿੰਡ ‘ਚ ਵੱਲੋਂ ਸਾਡੀ ਭੈਣ ਮਨਜੀਤ ਕੌਰ ਮਾਨ ਜਿਹੜੇ ਹੁਣ ਕਨੈਡਾ ਦੇ ਵਸਨੀਕ ਹਨ ਉਹਨਾਂ ਵੱਲੋਂ ਵੀ ਦਿੱਲੀ ਵਿਖੇ ਧਰਨੇ ਤੇ ਹਾਜ਼ਰ ਕਿਸਾਨਾ ਲਈ ਰਾਸ਼ਨ ਭੇਜਿਆ ਗਿਆ ਹੈ,ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ,ਨੰਬਰਦਾਰ ਸਵਰਨ ਸਿੰਘ,ਬਚਨ ਸਿੰਘ,ਸਿਕੰਦਰ ਸਿੰਘ ਔਲਖ,ਸ਼ੇਰ ਸਿੰਘ,ਮੋਹਨ ਸ਼ਰਮਾ,ਤਾਰੀ ਸਿੰਘ,ਗੱਗੀ ਸਿੰਘ ਔਲਖ,ਬਲਾਕ ਆਗੂ ਭਾਨ ਸਿੰਘ ਭੌਰਾ,ਗੁਰਸ਼ਰਨ ਸਿੰਘ ਅਠਵਾਲ,ਰੂਪ ਸਿੰਘ ਬਰਨਾਲੇ ਵਾਲੇ ਆਦਿ ਮੌਕੇ ਤੇ ਮੌਜੂਦ ਸਨ।





