17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੰਬੀ ਦੇ ਪਿੰਡ ਸ਼ਾਮਖੇੜਾ ਨਾਲ ਲੱਗਦੇ ਦੂਜੇ ਪਿੰਡਾਂ ਦੇ ਲੋਕ ਦਾ ਦਾਅਵਾ...

ਲੰਬੀ ਦੇ ਪਿੰਡ ਸ਼ਾਮਖੇੜਾ ਨਾਲ ਲੱਗਦੇ ਦੂਜੇ ਪਿੰਡਾਂ ਦੇ ਲੋਕ ਦਾ ਦਾਅਵਾ : ਨਸ਼ਿਆ ਨਾਲ ਅਨੇਕਾ ਘਰਾਂ ਦੇ ਚਿਰਾਗ ਬੁਝੇ

ਨਸ਼ਿਆਂ ਦੇ ਖਾਤਮੇ ਲਈ ਪੁਲਿਸ ਦਾ ਸਾਥ ਦੇਵਾਂਗੇ ਤੇ ਨਸ਼ੇ ਵੇਚਣ ਵਾਲਿਆਂ ਨਾਲ ਸਖਤੀ ਨਾਲ ਨਿਪਟਾਂਗੇ: ਪਿੰਡ ਵਾਸੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ ਪਰ ਇਸ ਦੇ ਉਲਟ ਹਲਕਾ ਲੰਬੀ ਦੇ ਪਿੰਡ ਸ਼ਾਮਖੇੜਾ ਦੇ ਲੋਕ ਕੁਝ ਹੋਰ ਹੀ ਬਿਆਨ ਕਰਦੇ ਹਨ ਜਿਨ੍ਹਾਂ ਦਾ ਦਾਅਵਾ ਹੈ ਕੇ ਊਨਾ ਦੇ ਪਿੰਡ ਦਾ ਨਾਲ ਨਾਲ ਲਗਦੇ ਦੂਸਰੇ ਪਿੰਡਾਂ ਵਿਚ ਨਸ਼ਿਆ ਦਾ ਬੋਲਬਾਲਾ ਹੋਣ ਕਰਕੇ ਅਨੇਕਾ ਘਰਾਂ ਦੇ ਚੁਰਾਗ ਬੁਝ ਚੁਕੇ ਹਨ ਨੌਜਵਾਨ ਨਸ਼ਿਆਂ ਦੀ ਦਲ ਦਲ ਵਿਚ ਆਪਣੀਆਂ ਜਾਨਾਂ ਗਵਾ ਚੁਕੇ ਹਨ ਇਨ੍ਹਾਂ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਪੁਲਿਸ ਨੂੰ ਮਤੇ ਪਾ ਕੇ ਦਿਤੇ ਕੇ ਉਹ ਆਪਣੇ ਪਿੰਡਾਂ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਦਾ ਸਾਥ ਦੇਣਗੇ ਅਤੇ ਨਸ਼ੇ ਵੇਚਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਅਉਣਗੇ।

ਇਹ ਇਕੱਤਰ ਹੋਏ ਲੋਕ ਅਤੇ ਭਾਰੀ ਗਿਣਤੀ ਵਿਚ ਔਰਤਾਂ ਹਲਕਾ ਲੰਬੀ ਦੇ ਪਿੰਡ ਸ਼ਾਮਖੇੜਾ ਦੀਆ ਹਨ ਜਿਨ੍ਹਾਂ ਵਿਚ ਭਾਰੀ ਗੁਸਾ ਹੈ ਕੇ ਊਨਾ ਦੇ ਪਿੰਡ ਵਿਚ ਵਿੱਕਦੇ ਨਸ਼ੇ ਨੇ ਊਨਾ ਦੇ ਅਨੇਕਾਂ ਨੌਜਵਾਨਾਂ ਦੀ ਜਾਨਾਂ ਲੈ ਚੁਕਾ ਹੈ ਅੱਜ ਦੁਖੀ ਹੋ ਕੇ ਉਨ੍ਹਾਂ ਨੂੰ ਅਗੇ ਆਉਣ ਲਈ ਮਜਬੂਰ ਹੋਣਾ ਪਿਆ । ਇਕ ਔਰਤ ਤਾਂ ਨੇ ਇੱਥੋਂ ਤੱਕ ਆਪਣਾ ਰੋਣਾ ਰੋ ਸੁਣਾਇਆ ਕੇ ਊਨਾ ਦੇ ਬੇਟੇ ਦੇ ਨਾਲ ਨਾਲ ਊਨਾ ਦੀ ਲੜਕੀ ਵੀ ਨਸ਼ਿਆਂ ਦਾ ਸ਼ਿਕਾਰ ਹੋ ਚੁਕੀ ਹੈ ਗਿਆਨੀ ਨੇ ਦੱਸਿਆ ਕਿ ਉਣਾ ਦੇ ਦੋ ਬੇਟੇ ਸ਼ਨ ਉਹ ਵੀ ਨਸੇ ਦੀ ਦਲ ਦਲ ਵਿਚ ਆਪਣੀਆਂ ਜਾਨਾਂ ਗਵਾ ਚੁਕੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਪਿਛਲੇ ਸਮੇਂ ਵਿਚ ਊਨਾ ਦੇ ਪਿੰਡ ਵਿਚੋਂ ਅੱਧੀ ਦਰਜਨ ਦੇ ਕਰੀਬ ਨੌਜਵਾਨ ਨਸ਼ਿਆਂ ਕਾਰਨ ਆਪਣੀਆਂ ਜਾਨਾਂ ਗਵਾ ਚੁਕੇ ਹਨ ਅਤੇ ਕਈ ਘਰਾਂ ਦੇ ਚੁਰਾਗ ਬੁਝ ਚੁਕੇ ਹਨ । ਉਣਾ ਦਸਿਆ ਕਿ ਉਣਾ ਦੇ ਪਿੰਡ ਵਿਚ ਅਤੇ ਆਸ ਪਾਸ ਦੇ ਨਾਲ ਲਗਦੇ ਪਿੰਡਾਂ ਵਿਚ ਕੁਝ ਲੋਕ ਸ਼ਰੇਆਮ ਨਸ਼ਾ ਵੇਚਦੇ ਹਨ ਜੇਕਰ ਕੋਈ ਊਨਾ ਦੀ ਸ਼ਕਾਇਤ ਕਰਦਾ ਹੈ ਉਹ ਲੋਕ ਗਲ ਪੈਦੇ ਹਨ ਅੱਜ ਸਾਨੂੰ ਆਖਰਕਾਰ ਬੀੜਾ ਚੁੱਕਣਾ ਪਿਆ ।

ਇਸ ਉਪਰਾਲੇ ਸਦਕਾ ਪਿੰਡ ਸ਼ਾਮਖੇੜਾ ਸਮੇਤ ਤਿੰਨ ਪਿੰਡਾਂ ਦੀਆ ਪੰਚਾਇਤਾਂ ਨੇ ਸਾਂਜੇ ਤੋਰ ਤੇ ਪੁਲਿਸ ਕੋਲ ਮਤੇ ਪਾ ਕੇ ਦਿਤੇ ਕੇ ਉਹ ਨਸ਼ੇ ਵੇਚਣ ਵਾਲਿਆਂ ਦੇ ਵਿਰੋਧ ਵਿਚ ਹਨ ਨਸ਼ੇ ਵੇਚਣ ਵਾਲਿਆਂ ਨੂੰ ਫੜਾਉਣ ਵਿਚ ਪੁਲਿਸ ਦਾ ਸਾਥ ਦੇਣਗੇ।

ਦੂਸਰੇ ਪਾਸੇ ਥਾਣਾ ਕਬਰਵਾਲਾ ਦੀ ਪੁਲਿਸ ਨੂੰ ਜਦੋਂ ਤਿਨੋ ਪੰਚਾਇਤਾਂ ਮਿਲੀਆਂ ਤਾਂ ਉਣਾ ਹਰਕਤ ਵਿਚ ਆ ਕੇ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ ਥਾਣਾ ਕਬਰਵਾਲਾ ਦੇ ਥਾਣਾ ਮੁਖੀ ਜਸਕਰਨ ਸਿਂਘ ਨੇ ਦੱਸਿਆ ਕਿ ਉਨਾਂ ਨੂੰ ਤਿੰਨਾਂ ਪਿੰਡਾਂ ਦੀਆਂ ਪੰਚਾਇਤਾ ਨੇ ਮਤੇ ਪਾ ਕੇ ਦਿਤੇ ਹਨ ਕਿ ਉਹ ਨਸੇ ਦਾ ਖਾਤਮਾ ਕਰਨ ਲਈ ਪੁਲੀਸ ਦਾ ਸਾਥ ਦੇਣਗੇ ਪੁਲਿਸ ਹਮੇਸ਼ਾਂ ਸਮੇ ਸਮੇ ਤੇ ਗਸਤ ਕਰਦੀ ਰਹਿਦੀ ਹੈ ਪਰ ਨਸੇ ਵੇਚਣ ਵਾਲੇ ਹਮੇਸ਼ਾ ਬਚ ਨਿਕਲਦੇ ਸੀ ਹੁਣ ਪਿੰਡਾਂ ਵਾਲਿਆਂ ਦੇ ਸ਼ਹਿਜੋਗ ਨਾਲ ਊਨਾ ਨੂੰ ਫੜ ਕੇ ਜੇਲ ਦੀਆ ਸਿਲਖਾ ਵੇ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS