17.1 C
Chandigarh

TODAY NOW NEWS

Friday, March 20, 2026
HomeBREAKING NEWSਰਿਵਾਇਤੀ ਪਾਰਟੀਆਂ ਨੂੰ ਨਾਕਾਰ ਦੇਣ ਦਾ ਮੂਡ ਬਣਾਈ ਬੈਠੇ ਨੇ ਲੋਕ :...

ਰਿਵਾਇਤੀ ਪਾਰਟੀਆਂ ਨੂੰ ਨਾਕਾਰ ਦੇਣ ਦਾ ਮੂਡ ਬਣਾਈ ਬੈਠੇ ਨੇ ਲੋਕ : ਐਡਵੋਕੇਟ ਉੱਡਤ

ਮਾਨਸਾ/ਸਰਦੂਲਗੜ੍ਹ /ਗੁਰਜੰਟ ਸਿੰਘ ਬਾਜੇਵਾਲੀਆ/ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਨੂੰ ਚੱਲਦਾ ਕਰਕੇ ਲੋਕ ਸੀ.ਪੀ.ਆਈ.ਐਮ.ਦੀ ਅਗਵਾਈ ਵਿੱਚ ਲੋਕ ਪੱਖੀ ਵਿਚਾਰਧਾਰਾ ਵਾਲਾ ਬਦਲ ਪੇਸ਼ ਕਰਨਗੇ ਤੇ ਖੁਸ਼ਹਾਲ ਪੰਜਾਬ ਸਿਰਜਣਗੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਹਲਕਾ ਸਰਦੂਲਗੜ੍ਹ ਤੋਂ ਸੀ.ਪੀ.ਆਈ.ਐਮ.ਤੇ ਜਨਤਕ ਜੱਥੇਬੰਦੀਆਂ ਦੇ ਉਮੀਦਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਰਿਵਾਇਤੀ ਪਾਰਟੀਆਂ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋਂ ਸਿਵਾ ਕੁਝ ਨਹੀ ਕਰਦੇ ਤੇ ਰਿਵਾਇਤੀ ਪਾਰਟੀਆਂ ਦੇ ਲੀਡਰ ਆਪਦੇ ਘਰ ਦਾ ਵਿਕਾਸ ਕਰਦੇ ਹਨ ਤੇ ਪੰਜਾਬ ਦਾ ਵਿਨਾਸ਼ ਕਰਦੇ ਹਨ । ਇਸ ਮੌਕੇ ਤੇ ਸਰਦੂਲਗੜ੍ਹ ਵਿਖੇ ਸੀ.ਪੀ.ਆਈ.ਐਮ. ਨੇ ਆਪਣਾ ਚੌਣ ਦਫ਼ਤਰ ਖੋਲਿਆ , ਜਿਸ ਦਾ ਉਦਘਾਟਨ ਸੀ.ਪੀ.ਆਈ.ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕੀਤਾ
ਇਸ ਮੌਕੇ ਤੇ ਪਾਰਟੀ ਨੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਕਰਕੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ । ਜਿਸ ਅਨੁਸਾਰ 11ਮੈਬਰੀ ਦਫ਼ਤਰ ਕਮੇਟੀ ਬਣਾਈ , ਜਿਸਦਾ ਇਨਚਾਰਜ ਕਾਮਰੇਡ ਕਰਨੈਲ ਸਿੰਘ ਭੀਖੀ , ਸਹਾਇਕ ਇਨਚਾਰਜ ਕਾਮਰੇਡ ਅਮਰਜੀਤ ਸਿੰਘ ਖੋਖਰ ਤੇ 11 ਮੈਬਰੀ ਪ੍ਰਚਾਰ ਕਮੇਟੀ ਬਣਾਈ ਗਈ , ਜਿਸ ਦਾ ਇਨਚਾਰਜ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ, ਸਹਾਇਕ ਇਨਚਾਰਜ ਕਾਮਰੇਡ ਸਵਰਨਜੀਤ ਦਲਿਓ ਬਣਾਏ ਗਏ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸਾਧੂ ਸਿੰਘ ਰਾਮਾਨੰਦੀ , ਲਾਭ ਸਿੰਘ ਭੰਮਾ , ਨਿੱਕੂ ਮਾਨਸਾ , ਕਾਲਾ ਖਾਂ ਭੰਮੇ , ਗੁਰਪਿਆਰ ਸਿੰਘ ਫੱਤਾ , ਕਾਮਰੇਡ ਤੇਜਾ ਸਿੰਘ ਹੀਰਕਾ , ਸਿਮਰੂ ਬਰਨ , ਸ਼ੰਕਰ ਸਿੰਘ ਜਟਾਣਾਂ , ਕਰਨੈਲ ਸਿੰਘ ਮਾਖਾ , ਰਾਵਿੰਦਰ ਕੱਕੜ ਆਦਿ ਵੀ ਹਾਜਰ ਸਨ ।

Today Now News

RELATED ARTICLES
- Advertisment -

POPULAR POSTS