ਸਰਕਾਰ ਵੱਲੋਂ ਆਈ ਕਣਕ ਲੈਣ ਲਈ ਹਰ ਵਾਰ ਹੀ ਸਾਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ : ਪਿੰਡ ਵਾਸੀ

ਤਰਨ ਤਾਰਨ (ਰਿੰਪਲ ਗੋਲਣ) : ਪਿੰਡ ਨਾਰਲਾ ਦੇ ਲੋੜਵੰਦ ਪਰਿਵਾਰਾਂ ਨੇ ਦੋਸ਼ ਲਗਾਏ ਹਨ ਕਿ ਉਹਨਾਂ ਨੂੰ 2 ਰੁਪਏ ਕਿਲੋ ਵਾਲੀ ਸਰਕਾਰੀ ਕਣਕ ਨਹੀਂ ਮਿਲ ਰਹੀ । ਪਿੰਡ ਵਾਲਿਆਂ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਆਪਣੇ ਦੁਖੜੇ ਰੋਂਦੇ ਹੋਏ ਦੱਸਿਆ ਕਿ ਲੌਕ ਡੌਨ ਹੋਣ ਕਰਕੇ ਕੰਮ ਬੰਦ ਪਏ ਹਨ । ਸਾਡੇ ਬੱਚੇ ਭੁੱਖ ਨਾਲ ਤੜਫ ਰਹੇ ਹਨ ਪਰ ਡੀਪੂ ਹੋਲਡਰ ਅਤੇ ਪਿੰਡ ਦਾ ਇੱਕ ਵਿਅਕਤੀ ਸਿਆਸਤ ਕਰਕੇ ਲੋਕਾਂ ਨੂੰ ਕਣਕ ਨਹੀਂ ਦੇ ਰਿਹਾ, ਨਾਂ ਉਹ ਪਿੰਡ ਦਾ ਸਰਪੰਚ ਹੈ ਅਤੇ ਨਾਂ ਹੀ ਉਸ ਕੋਲ ਕੋਈ ਡੀਪੂ ਦੀ ਕਣਕ ਵੰਡਣ ਦੀ ਕੋਈ ਸਰਕਾਰੀ ਆਗਿਆ ਹੈ । ਫਿਰ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ । ਜਦੋਂ ਇਸ ਸਬੰਧੀ ਡੀਪੂ ਹੋਲਡਰ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ, ਮੈਂ ਤਾਂ ਚਾਉਣਾ ਹਾਂ ਹਰ ਲੋੜਵੰਦ ਨੂੰ ਕਣਕ ਮਿਲੇ ਪਰ ਸਿਆਸੀ ਦਬਾ ਹੋਣ ਕਾਰਨ ਸਾਨੂੰ ਤਾ ਕਣਕ ਵੰਡਨ ਦੇ ਹੱਕ ਨਹੀਂ ਮਿਲ ਰਹੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਪੂ ਹੋਲਡਰ ਨੇ ਵੀ ਮੰਗ ਕੀਤੀ ਕਿ ਕਣਕ ਵੰਡਣ ਦਾ ਅਧਿਕਾਰ ਸਿਰਫ ਡੀਪੂ ਹੋਲਡਰ ਦਾ ਹੈ । ਲੇਕਿਨ ਇਸ ਵਿੱਚ ਲੋਕ ਸਿਆਸੀ ਦਬਾਅ ਵਰਤ ਕੇ ਡੀਪੂ ਹੋਲਡਰ ਨੂੰ ਉਸ ਦਾ ਕੰਮ ਕਰਨ ਤੋਂ ਰੋਕਦੇ ਹਨ । ਉਨ੍ਹਾਂ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਕੰਮ ਨੂੰ ਸਰਪੰਚਾਂ ਤੋਂ ਖੋਹ ਕੇ ਸਿਰਫ਼ ਡੀਪੂ ਹੋਲਡਰਾਂ ਤੱਕ ਹੀ ਸੀਮਤ ਕੀਤਾ ਜਾਵੇ । ਤਾਂ ਕਿ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦ ਪਰਿਵਾਰਾਂ ਨੂੰ ਆਈ ਕਣਕ ਵੰਡੀ ਜਾ ਸਕੇ ।






