ਇਹ ਇਕ ਦੁਰਲੱਭ ਕੱਛੂਕੰਮਾ ਹੈ, ਜਿਸ ਦੀ ਚਮੜੀ ਜੈਨੇਟਿਕ ਪਰਿਵਰਤਨ ਦੇ ਕਾਰਨ ਪੀਲੀ ਹੋ ਗਈ ਹੈ

ਨਵੀਂ ਦਿੱਲੀ,ਏਜੰਸੀ : ਨੇਪਾਲ ਵਿੱਚ ਅੱਜ ਕੱਲ ਲੋਕਾਂ ਅੰਦਰ ਭਗਵਾਨ ਵਿਸ਼ਨੂੰ ਪ੍ਰਤੀ ਸ਼ਰਧਾ ਵੱਧ ਗਈ ਹੈ।ਦਰਅਸਲ, ਇੱਥੇ ਇੱਕ ਸੁਨਹਿਰੀ ਰੰਗ ਦਾ ਕੱਛੂਕੰਮਾ ਮਿਲਿਆ ਹੈ। ਇਹ ਇਕ ਦੁਰਲੱਭ ਕੱਛੂਕੰਮਾ ਹੈ, ਜਿਸ ਦੀ ਚਮੜੀ ਜੈਨੇਟਿਕ ਪਰਿਵਰਤਨ ਦੇ ਕਾਰਨ ਪੀਲੀ ਹੋ ਗਈ ਹੈ। ਲੋਕ ਇਸ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਦੱਸ ਰਹੇ ਹਨ ਅਤੇ ਦੂਰੋਂ-ਦੂਰੋਂ ਆ ਕੇ ਉਸਦੀ ਪੂਜਾ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਨੇਪਾਲ ਵਿੱਚ ਕੱਛੂਕੰਮੇ ਦੀ ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਇਹ ਕੱਛੂਕੰਮਾ ਧਨੂਸ਼ਾ ਜ਼ਿਲ੍ਹੇ ਦੇ ਧਨੁਸ਼ਧਾਮ ਵਿੱਚ ਪਾਇਆ ਗਿਆ ਹੈ।ਉਥੇ ਹੀ ਹਿੰਦੂ ਧਰਮ ਦੇ ਮਾਹਰ ਕਹਿੰਦੇ ਹਨ ਕਿ ਕੱਛੂਕੰਮੇ ਦੀ ਪਿੱਠ ਦਾ ਸਖਤ ਹਿੱਸਾ ਅਕਾਸ਼ ਅਤੇ ਬਾਕੀ ਦੇਹ ਨੂੰ ਧਰਤੀ ਮੰਨਿਆ ਜਾ ਰਿਹਾ ਹੈ। ਲੋਕ ਮੰਨਦੇ ਹਨ ਕਿ ਭਗਵਾਨ ਵਿਸ਼ਨੂੰ ਨੇ ਧਰਤੀ ਨੂੰ ਬਚਾਉਣ ਲਈ ਕੱਛੂਕੰਮੇ ਦੇ ਰੂਪ ਵਿੱਚ ਅਵਤਾਰ ਧਾਰਿਆ ਹੈ।
ਇਸ ਲਈ ਦੁਰਲੱਭ ਹੈ ਇਹ ਕੱਛੂਕੰਮਾਮਾਹਰ ਮੰਨਦੇ ਹਨ ਕਿ ਦੁਨੀਆ ਵਿਚ ਸਿਰਫ ਪੰਜ ਅਜਿਹੇ ਹੀ ਕੱਛੂਕੰਮੇ ਹਨ। ਜੈਨੇਟਿਕ ਤਬਦੀਲੀ ਕਾਰਨ ਇਹ ਸਥਿਤੀ ਬਣਦੀ ਹੈ, ਪਰ ਇਹ ਕੁਦਰਤ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਸੁਨਹਿਰੀ ਕੱਛੂਕੰਮੇ ਨੂੰ ਪਸ਼ੂ ਰੱਖਿਅਕ ਚੰਦਰਦੀਪ ਸਦਾ ਵਲੋਂ ਧਨੁਸ਼ਧਾਮ ਸੁਰੱਖਿਅਤ ਜੰਗਲ ਵਿੱਚੋਂ ਲੱਭਿਆ ਗਿਆ ਹੈ।
ਭਾਰਤ ਵਿਚ ਪਾਇਆ ਗਿਆ ਸੀ ਪੀਲੇ ਰੰਗ ਦਾ ਕੱਛੂਕੰਮਾਬੀਤੇ ਦਿਨੀਂ ਪੀਲਾ ਕੱਛੂਕੰਮਾ ਭਾਰਤ ਵਿੱਚ ਵੀ ਪਾਇਆ ਗਿਆ ਸੀ। ਇਸ ਦੁਰਲੱਭ ਕੱਛੂਕੰਮੇ ਨੂੰ ਉੜੀਸਾ ਦੇ ਬਾਲਾਸੌਰ ਦੇ ਲੋਕਾਂ ਨੇ ਦੇਖਿਆ ਸੀ। ਫਿਰ ਇੱਕ ਕਿਸਾਨ ਇਸਨੂੰ ਆਪਣੇ ਘਰ ਲੈ ਆਇਆ, ਜਿੱਥੋਂ ਉਸਨੂੰ ਜੰਗਲਾਤ ਵਿਭਾਗ ਦੀ ਟੀਮ ਵਾਪਸ ਲੈ ਗਈ। ਇਸ ਦੀਆਂ ਅੱਖਾਂ ਗੁਲਾਬੀ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਕੱਛੂਕੰਮੇ ਦੀ ਇਕ ਅਲਬੀਨੋ ਪ੍ਰਜਾਤੀ ਹੈ। ਅਜਿਹਾ ਹੀ ਇੱਕ ਹੋਰ ਕੱਛੂਕੰਮਾ ਕੁਝ ਸਾਲ ਪਹਿਲਾਂ ਸਿੰਧ ਵਿੱਚ ਵੀ ਮਿਲਿਆ ਸੀ।






