
ਤਲਵੰਡੀ ਭਾਈ,13 ਨਵੰਬਰ(ਹਰਜਿੰਦਰ ਸਿੰਘ ਕਤਨਾ)-ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਵਲੋਂ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ ਮਹੀਨਾ ਵਾਰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਦੇ ਚੈੱਕ ਐਤਵਾਰ 14 ਨਵੰਬਰ ਨੂੰ ਵੰਡੇ ਜਾਣਗੇ। ਇਸ ਸਬੰਧੀ ਸੰਸਥਾ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਮਾਗਮ ਸਵੇਰੇ 11 ਵਜੇ ਗੁਰੂਦੁਆਰਾ ਗੁਰੂ ਨਾਨਕ ਨਗਰੀ ਜ਼ੀਰਾ,ਸਾਢੇ 12 ਵਜੇ ਦੁਪਹਿਰ ਤਹਿਸੀਲ ਰੋਡ ਮੱਖੂ ਅਤੇ 2 ਵਜੇ ਕਾਮਲ ਵਾਲਾ ਚੌਕ ਮੱਲਾਂ ਵਾਲਾ ਵਿੱਚ ਸੰਸਥਾ ਵਲੋਂ ਕੀਤੀਆਂ ਨਿਰਧਾਰਤ ਥਾਵਾਂ ਤੇ ਕੀਤੇ ਜਾਣਗੇ।ਉਹਨਾਂ ਹੋਰ ਕਿਹਾ ਕਿ ਇਸ ਮੌਕੇ ਨਵੇਂ ਲੋੜਵੰਦਾਂ ਦੇ ਫਾਰਮ ਵੀ ਭਰੇ ਜਾਣਗੇ ਅਤੇ ਟੀਮ ਮੈਂਬਰਾਂ ਨਾਲ ਕੁੱਝ ਹੋਰ ਕੰਮਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।ਇਸ ਮੌਕੇ ਤੇ ਉਹਨਾਂ ਤੋਂ ਇਲਾਵਾ ਸੰਜੀਵ ਬਜਾਜ ,ਨਰਿੰਦਰ ਬੇਰੀ ,ਲਖਵਿੰਦਰ ਸਿੰਘ ਕਰਮੂਵਾਲਾ,ਸੁਖਜੀਤ ਹਰਾਜ,ਰਣਜੀਤ ਸਿੰਘ ਰਾਏ,ਵਿਜੇ ਕੁਮਾਰ ਬਹਿਲ,ਦਵਿੰਦਰ ਸਿੰਘ ਛਾਬੜਾ ਅਤੇ ਪ੍ਰੇਮ ਮਨਚੰਦਾ ਵੀ ਮੌਜੂਦ ਸਨ।






