
ਬਰਨਾਲਾ 20 ,ਅਗਸਤ /-ਕਰਨਪ੍ਰੀਤ ਧੰਦਰਾਲ /- ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਵਾਈਸ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਕਰਤਾ ਧਰਤਾ ਸਰਦਾਰ ਕੇਵਲ ਸਿੰਘ ਢਿੱਲੋਂ ਨਾਲ ਚੰਡੀਗੜ੍ਹ ਰਿਹਾਇਸ਼ ਤੇ ਬਰਨਾਲਾ ਦੇ ਵਿਕਾਸ ਸੰਬੰਧੀ ਮੀਟਿੰਗ ਕੀਤੀ ਗਈ ਸਬ ਤੋਂ ਪਹਿਲਾਂ ਬਰਨਾਲਾ ਦੇ ਪੋਸ ਏਰੀਆ 22 ਏਕੜ ਨਾਲ ਸ਼ੁਰੂ ਹੁੰਦੇ ਪੱਤੀ ਰੋਡ ਤੇ ਖੜ੍ਹਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਸ਼ਹਿਰ ਦੇ ਵਿਕਾਸ ਸੰਬੰਧੀ ਗੱਲਬਾਤ ਹੋਈ ਸੀ ਜਿਨ੍ਹਾਂ ਦੇ ਉੱਦਮ ਸਦਕਾ ਪੱਤੀ ਰੋਡ ‘ਤੇ ਸੜਕ ਦਾ ਕੰਮ 10 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ | ਜਿਸ ਨਾਲ ਪੱਤੀ ਰੋਡ ਵਾਸੀਆਂ ਨੂੰ ਬਾਰਿਸ਼ ਦੇ ਪਾਣੀ ਕਰਕੇ ਹੁਣ ਪਰੇਸ਼ਾਨੀ ਪੇਸ਼ ਨਹੀਂ ਆਵੇਗੀ | ਸ਼ਹਿਰ ਦਾ ਮਾਨ ਫੁਹਾਰਾ ਚੌਂਕ ਦੀ ਦਿੱਖ ਸੰਭਾਰੰਨ ਜਿਸਤੇ ਕਾਫ਼ੀ ਪੈਸਾ ਖਰਚ ਕੀਤਾ ਗਿਆ ਹੈ | ਉਸਦਾ ਉਦਘਾਟਨ ਵੀ ਸ.ਕੇਵਲ ਸਿੰਘ ਢਿੱਲੋਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ ਉਨ੍ਹਾਂ ਦਾ ਮੁੱਖ ਮੁੱਦਾ ਵਿਕਾਸ ਹੀ ਹੈ | ਜਿਸਨੂੰ ਉਹ ਸ.ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਨਿਰੰਤਰ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਨੇ ਇਕੱਲਾ ਬਰਨਾਲਾ ਹੀ ਨਹੀਂ, ਬਲਕਿ ਜ਼ਿਲ੍ਹੇ ਵਿੱਚ ਸੜਕਾਂ ਦੇ ਨਵੇਂ ਜਾਲ ਵਿਛਵਾਏ ਹਨ, ਅੰਡਰਬਿ੍ਜ਼, ਹਰ ਵਾਰਡ ਵਿੱਚ ਨਵੀਆਂ ਐਲ.ਈ.ਡੀ.ਲਾਇਟਾਂ, ਇੰਟਰਲਾਕ ਟਾਇਲਾਂ ਅਤੇ ਵਿਕਾਸ ਦੇ ਹੋਰ ਅਨੇਕਾਂ ਹੀ ਕੰਮ ਉਨ੍ਹਾਂ ਵੱਲੋਂ ਕਰਵਾਏ ਗਏ ਹਨ | | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਵਿਕਾਸ ਨੂੰ ਹੀ ਪਹਿਲ ਦਿੰਦੇ ਹਨ | ਇਸ ਕਰਕੇ ਹੀ ਉਨ੍ਹਾਂ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਜੀ ਦਾ ਬਰਨਾਲਾ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇੱਕ ਜ਼ਿਲ੍ਹਾ ਬਣਾਉਣ ਦਾ ਸੁਪਨਾ ਹੈ, ਜਿਸਨੂੰ ਉਹ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਜੁਟੇ ਹੋਏ ਹਨ | ਚੰਡੀਗੜ੍ਹ ਹੋਈ ਮੀਟਿੰਗ ਵਿਚ ਮਾਰਕੀਟ ਕਮੇਟੀ ਚੇਅਰਮੈਨ ਅਸ਼ੋਕ ਕੁਮਾਰ.ਮਿੱਤਲ,ਟ੍ਰਸਟ ਮੇਮ੍ਬਰ ਹਰਵਿੰਦਰ ਚਹਿਲ , ਹੈੱਪੀ ਠੇਕੇਦਾਰ ,ਮੰਗਤ ਰਾਏ ਮੰਗਾ ਹਾਜ਼ਿਰ ਸਨ






