16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਟਿਆਲਾ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਵਿਖੇ ਇੱਕ ਦਿਹਾੜੀਦਾਰ ਨੇ ਫਾਹਾ ਲੈ...

ਪਟਿਆਲਾ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਵਿਖੇ ਇੱਕ ਦਿਹਾੜੀਦਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਪਤਨੀ ਦੇ ਵੀ ਫਾਹਾ ਲੈ ਕੇ ਮਰਨ ਤੋਂ ਬਾਅਦ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ ਮ੍ਰਿਤਕ

ਪਟਿਆਲਾ (ਬਿਊਰੋ) : ਪਟਿਆਲਾ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਮੁਨਸ਼ੀ ਲਾਲ (26) ਵਾਸੀ ਜ਼ਿਲ੍ਹਾ ਗੌਂਡਾ ਯੂਪੀ ਹਾਲ ਕਿਰਾਏਦਾਰ ਫੋਕਲ ਪੁਆਇੰਟ ਦੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਪਾਰਸ ਕੁਮਾਰ ਨੇ ਦੱਸਿਆ ਕਿ ਪਿਛਲੀ ਦੀਵਾਲੀ ਨੂੰ ਉਸ ਦੀ ਪਤਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਤੋਂ ਬਾਅਦ ਉਸ ਦਾ ਭਰਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਪ੍ਰੇਸ਼ਾਨੀ ਦੇ ਕਾਰਨ ਉਸ ਨੂੰ ਪਟਿਆਲਾ ਵਿਖੇ ਲਿਆਂਦਾ ਗਿਆ ਤੇ ਉਹ ਫੋਕਲ ਪੁਆਇੰਟ ਵਿੱਚ ਦਿਹਾੜੀ ਦਾ ਕੰਮ ਕਰ ਰਿਹਾ ਸੀ। ਵੀਰਵਾਰ ਸ਼ਾਮ ਨੂੰ ਮੇਰੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਜਿਸ ਦੀ ਉਹ ਦੇਖਭਾਲ ਕਰ ਰਹੇ ਸਨ। ਅਚਾਨਕ ਹੀ ਉਸ ਦਾ ਭਰਾ ਮੁਨਸ਼ੀ ਲਾਲ ਆਪਣੇ ਕਮਰੇ ਚ ਗਿਆ ਤੇ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਸਾਢੇ ਨੌਂ ਵਜੇ ਦੇ ਕਰੀਬ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਕਮਰਾ ਖੜਕਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਮੁਨਸ਼ੀ ਲਾਲ ਨੇ ਦਰਵਾਜਾ ਨਾ ਖੋਲਿਆ। ਜਿਸ ਕਾਰਨ ਮਜਬੂਰਨ ਪਰਿਵਾਰਕ ਮੈਂਬਰਾਂ ਨੂੰ ਦਰਵਾਜ਼ਾ ਤੋੜਨਾ ਪਿਆ ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਉਨਾਂ ਵੇਖਿਆ ਤਾ ਉਸ ਦਾ ਭਰਾ ਛੱਤ ਵਾਲੇ ਪੱਖੇ ਤੇ ਫਾਹਾ ਲੈ ਕੇ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਆਪਣੇ ਪਿੱਛੇ ਪੰਜ ਸਾਲਾ ਪੁੱਤਰ ਤੇ ਤਿੰਨ ਸਾਲਾ ਧੀ ਨੂੰ ਛੱਡ ਗਿਆ ਹੈ ਜਿਸ ਦੀ ਜ਼ਿੰਮੇਵਾਰੀ ਉਸ ਦੇ ਹੀ ਮੋਢਿਆਂ ‘ਤੇ ਸੀ।

Today Now News

RELATED ARTICLES
- Advertisment -

POPULAR POSTS