16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੁਬਈ ਤੋਂ ਜਰਾਬਾਂ ਦੇ ਅੰਦਰ ਸੋਨਾ ਲੁੱਕਾ ਕੇ ਲਿਆ ਰਹੇ ਸੀ ਯਾਤਰੀ

ਦੁਬਈ ਤੋਂ ਜਰਾਬਾਂ ਦੇ ਅੰਦਰ ਸੋਨਾ ਲੁੱਕਾ ਕੇ ਲਿਆ ਰਹੇ ਸੀ ਯਾਤਰੀ

ਕੋਝੀਕੋਡ ਏਅਰ ਇੰਟੈਲੀਜੈਂਸ ਯੂਨੀਟ ਨੇ ਕੀਤਾ ਜਬਤ

ਤਿਰੂਵਨੰਤਪੁਰਮ, (ਏਜੰਸੀ) : ਕੋਝੀਕੋਡ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਦੋ ਯਾਤਰੀਆਂ ਤੋਂ ਸੋਨਾ ਜਬਤ ਕੀਤਾ ਹੈ। ਦੁਬਈ ਦੇ ਸ਼ਾਰਜਾਹ (ਯੂਏ) ਤੋਂ ਆਏ 2 ਯਾਤਰੀਆਂ ਤੋਂ 334 ਗ੍ਰਾਮ ਸੋਨਾ ਤੇ 230 ਗ੍ਰਾਮ ਕੱਚੇ ਗਹਿਣੇ ਜਬਤ ਕੀਤੇ ਗਏ ਹਨ।Commissioner of customs ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ‘ਚੋਂ ਇਕ ਯਾਤਰੀ ਨੇ ਆਪਣੇ ਜਰਾਬਾਂ ਅੰਦਰ ਗਹਿਣੇ ਲੁੱਕਾਏ ਹੋਏ ਸਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।ਸਟੇਟ ਕਮਿਸ਼ਨਰ ਆਫ ਕਸਟਮ ਨੇ ਦੁਬਈ ਤੋਂ ਆਏ ਦੋ ਯਾਤਰੀਆਂ ਤੋਂ 464 ਤੇ 468 ਗ੍ਰਾਮ ਸੋਨਾ 45 ਕਾਰਟਨ ਸਿਗਰੇਟ ਤੇ ਚਾਰ ਆਈਫੋਨ ਵੀ ਜਬਤ ਕੀਤੇ ਹਨ। ਸੋਨੇ ਨੂੰ ਟੌਲੀ ਬੈਗ ਦੇ ਫਰੇਮ ‘ਚ ਲੁੱਕਾ ਕੇ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਏਅਰ ਇੰਟੈਲੀਜੈਂਸ ਯੂਨਿਟ ਦੁਆਰਾ ਇਕ ਔਰਤ ਯਾਤਰੀ ਤੋਂ 77.200 ਗ੍ਰਾਮ ਦੇ ਚਾਰ ਸੋਨੇ ਦਾ ਬਿਸਕੁਟ ਵੀ ਜਬਤ ਕੀਤੇ ਗਏ ਹਨ।

Today Now News

RELATED ARTICLES
- Advertisment -

POPULAR POSTS