16 C
Chandigarh

TODAY NOW NEWS

Friday, March 20, 2026
HomePOLITICSਪਰਮਿੰਦਰ ਪਾਸ਼ਾ ਨੇ ਸਮਰਥਕਾਂ ਸਮੇਤ ਫੂੱਕਿਆ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦਾ...

ਪਰਮਿੰਦਰ ਪਾਸ਼ਾ ਨੇ ਸਮਰਥਕਾਂ ਸਮੇਤ ਫੂੱਕਿਆ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦਾ ਪੁਤਲਾ

ਸੋਮਵਾਰ ਤੱਕ ਵਿਕਾਸ ਕੰਮ ਸ਼ੁਰੂ ਨਾ ਹੋਣ ਤੇ ਮੰਗਲਵਾਰ ਨੂੰ ਭੁੱਖ ਹੜਤਾਲ ਤੇ ਬੈਠਣਾ ਤੈਅ : ਪਾਸ਼ਾ

ਸ਼ੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਅਤੇ ਸਾਬਕਾ ਕੌਂਸਲਰ ਪਰਮਿੰਦਰ ਪਾਸ਼ਾ ਨੇ ਸਮਰਥਕਾਂ ਸਮੇਤ ਸ਼ੁੱਕਰਵਾਰ ਨੂੰ ਸੁਰਗਾਪੁਰੀ ਮੁੱਹਲੇ ਵਿੱਚ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦਾ ਪੁਤਲਾ ਫੂੰਕਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕਰਨ ਕੌਰ ਬਰਾੜ ਅਤੇ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਸੀ। ਨਾਲ ਹੀ ਬੀਬੀ ਕਰਨ ਕੌਰ ਬਰਾੜ ਦਾ ਪਿੱਟ ਸਿਆਪਾ ਵੀ ਕੀਤਾ। ਜ਼ਿਕਰਯੋਗ ਹੈ ਕਿ ਗੋਨਿਆਣਾ ਰੋਡ ਗਲੀ ਨੰਬਰ 5 ਸਮੇਤ ਵਾਰਡ ਦੇ ਹੋਰ ਵਿਕਾਸ ਕੰਮ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਪਾਸ਼ਾ ਬੀਤੇ ਵੀਰਵਾਰ ਦੂਲਹੇ ਵਾਂਗ ਸਿਹਰਾ ਬੰਨ ਕੇ ਨਗਰ ਕੌੰਸਲ ਮੁਹਰੇ ਪ੍ਰਦਰਸ਼ਨ ਕਰਨ ਪਹੁੰਚ ਗਏ ਸਨ। ਜਿੱਥੇ ਉਨਾਂ ਸੋਮਵਾਰ ਤੱਕ ਵਿਕਾਸ ਕੰਮ ਸ਼ੁਰੂ ਨਾ ਹੋਣ ਤੇ ਮੰਗਲਵਾਰ ਨੂੰ ਆਪਣੇ ਵਾਰਡ ਵਿੱਚ ਭੁੱਖ ਹਡ਼ਤਾਲ ਤੇ ਬੈਠ ਜਾਣ ਦੀ ਚਿਤਾਵਨੀ ਦਿੱਤੀ ਸੀ। ਇਹੀ ਨਹੀਂ ਮੰਗਲਵਾਰ ਤੱਕ ਵਾਰਡ ਵਿੱਚ ਵੱਖ-ਵੱਖ ਥਾਵਾਂ ਤੇ ਕਰਨ ਕੌਰ ਬਰਾੜ ਪੁਤਲੇ ਫੂੱਕੇ ਜਾਣ ਦਾ ਫੈਸਲਾ ਵੀ ਕੀਤਾ ਸੀ। ਇਸੇ ਲੜੀ ਵਜੋਂ ਅੱਜ ਕਰਨ ਕੌਰ ਬਰਾੜ ਖਿਲਾਫ ਇਹ ਪਿੱਟ ਸਿਆਪਾ ਕੀਤਾ ਗਿਆ।

Today Now News

RELATED ARTICLES
- Advertisment -

POPULAR POSTS