16.8 C
Chandigarh

TODAY NOW NEWS

Friday, March 20, 2026
Homeਮਨੋਰੰਜਨਟੀ ਵੀਪਰਮੀਸ਼ ਵਰਮਾ ਨੇ ਆਪਣੇ ਪਿਆਰ ਨੂੰ ਪਹਿਲੀ ਵਾਰ ਕੀਤਾ ਜੱਗ ਜਾਹਿਰ

ਪਰਮੀਸ਼ ਵਰਮਾ ਨੇ ਆਪਣੇ ਪਿਆਰ ਨੂੰ ਪਹਿਲੀ ਵਾਰ ਕੀਤਾ ਜੱਗ ਜਾਹਿਰ

ਮਸ਼ਹੂਰ ਗਾਇਕ ਪਰਮੀਸ਼ ਵਰਮਾ,ਅਕਸਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ। ਉਹਨਾਂ ਦੀ ਜ਼ਿੰਦਗੀ ਦੁਨੀਆਂ ਦੇ ਸਾਹਮਣੇ ਇੱਕ ਖੁੱਲੀ ਕਿਤਾਬ ਹੈ। ਆਪਣੇ ਜੀਵਨ ਦੀ ਹਰ ਆਮ-ਖਾਸ ਘਟਨਾ ਦੀ ਚਰਚਾ ਉਹ ਆਪ ਹੀ ਖੁਲ ਕੇ ਦੁਨੀਆਂ ਨੂੰ ਦੱਸਦੇ ਹਨ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਇੱਕ ਬਹੁਤ ਹੀ ਖਾਸ ਪੋਸਟ ਸ਼ੇਅਰ ਕੀਤੀ ਹੈ। ਉਹ ਆਪਣੀ ਜ਼ਿੰਦਗੀ ਦਾ ਦੂਜਾ ਅਧਿਆਇ ਸ਼ੁਰੂ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਨੇ ਦੁਨੀਆਂ ਨੂੰ ਅੱਜ ਆਪਣੀ ਬੈੱਟਰਹਾਫ ਨਾਲ ਰੂਬਰੂ ਕਰਾਇਆ ਹੈ। ਉਹਨਾਂ ਨੇ ਗੁਨੀਤ ਦੀ ਆਪਣੇ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਮੇਰੀ ਬੈੱਟਰਹਾਫ ਮੈਨੂੰ ਤੁਹਾਡੇ ‘ਤੇ ਮਾਣ ਹੈ! !! ਮੁਬਾਰਕ, ਗੁਨੀਤ, ਲਿਬਰਲਕਾ ਨਾਮਜ਼ਦਗੀ ਜਿੱਤਣ’ ਤੇ! ਮੈਂ ਤੁਹਾਡੇ ਲਈ #ਕਨੇਡਾ ਵਿੱਚ ਮਿਸ਼ਨ-ਮੈਟਸਕੀ-ਫਰੇਜ਼ਰ-ਕੈਨਿਯਨ ਲਈ ਅਗਲਾ ਸੰਸਦ ਮੈਂਬਰ ਬਣਨ ਦੀ ਉਮੀਦ ਕਰ ਰਿਹਾ ਹਾਂ। ਮੈਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ। ਤੁਸੀਂ ਇਹ ਜਿੱਤ ਲਿਆ, ਬੇਬ! ਜਾਣਕਾਰੀ ਲਈ ਦੱਸ ਦਇਏ ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਇਸ ਬਾਰੇ ਗੱਲ ਨਹੀਂ ਕੀਤੀ ਪਰ ਅਕਸਰ ਉਹ ਆਪਣੀਆਂ ਪੋਸਟਾਂ ਵਿੱਚ ਸੰਕੇਤ ਜਰੂਰ ਦਿੰਦੇ ਰਹਿੰਦੇ ਸਨ।\ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਬਿਊਟੀ ਐਂਡ ਬੀਸਟ ਦਾ ਜ਼ਿਕਰ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਸੀ। ਪਰ ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਹੋਵੇਗਾ ਕਿ ਉਹ ਇਸ ਤਰ੍ਹਾਂ ਨਾਲ ਆਪਣੇ ਪਿਆਰ ਨੂੰ ਜੱਗ ਵਿੱਚ ਜ਼ਾਹਿਰ ਕਰਨਗੇ। ਮੁਕਦੀ ਗੱਲ ਇਹ ਹੈ ਕਿ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਪੋਸਟ ਨੂੰ ਵੇਖ ਕੇ ਬਹੁਤ ਖੁਸ਼ ਹਨ। ਜਿਥੇ ਕਮੈਂਟਾਂ ਵਿੱਚ ਸਭ ਉਹਨਾਂ ਨੂੰ ਵਧਾਈ ਦੇ ਰਹੇ ਹਨ ਉੱਥੇ ਹੀ ਬਹੁਤ ਸਾਰੀਆਂ ਕੁੜੀਆਂ ਦੇ ਦਿਲ ਵੀ ਟੁੱਟੇ ਹਨ ਅਤੇ ਉਹ ਕਮੈਂਟਾਂ ਵਿੱਚ ਹੀ ਇਸਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ। ਖੈਰ ਸਾਡੇ ਵੱਲੋਂ ਵੀ ਉਹਨਾਂ ਨੂੰ ਆਉਣ ਵਾਲੇ ਜੀਵਨ ਲਈ ਬਹੁਤ ਸ਼ੁਭਕਾਮਨਾਵਾਂ।

Today Now News

RELATED ARTICLES
- Advertisment -

POPULAR POSTS