ਜਿਸ ਵਿੱਚ ਕਿਸਾਨ ਯੂਨੀਅਨਾਂ ਸਮੇਤ ਪੰਜਾਬ ਪ੍ਹਦੇਸ ਪੱਲੇਦਾਰ ਯੂਨੀਅਨ ਆੜ੍ਹਤੀਆਂ ਐਸੋ. ਸਮੇਤ ਹਜਾਰਾਂ ਲੋਕਾਂ ਨੇਂ ਕੇਂਦਰ ਵੱਲੋਂ ਕਿਸਾਨ ਮਾਰੂ ਆਰਡੀਨੈੱਂਸ ਜਾਰੀ ਕਰਨ ਲਈ ਜੋਰਦਾਰ ਨਾਅਰੇਬਾਜੀ ਕਰਦਿਆਂ ਰੋਸ ਜਾਹਿਰ ਕੀਤਾ ।

ਬਰਨਾਲਾ : ( ਕਰਨਪਰੀਤ ਧੰਦਰਾਲ) : ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਤਹਿਤ ਪੱਲੇਦਾਰ ਯੂਨੀਅਨਾਂ ਆੜ੍ਹਤੀਆਂ ਨੇਂ ਇਕਜੁੱਟਤਾ ਦਿਖਾਉਂਦਿਆਂ 25 ਸਤੰਬਰ ਦੇ ਬੰਦ ਨੂੰ ਸਫਲ ਬਨਾਉਣ ਲਈਬਰ ਨਾਲਾ ਰੇਲਵੇ ਪਲੇਟ ਫਾਰਮ ਤੇ ਦਿੱਤਾ ਪੱਕਾ ਧਰਨਾਂ । ਜਿਸ ਵਿੱਚ ਕਿਸਾਨ ਯੂਨੀਅਨਾਂ ਸਮੇਤ ਪੰਜਾਬ ਪ੍ਹਦੇਸ ਪੱਲੇਦਾਰ ਯੂਨੀਅਨ ਆੜ੍ਹਤੀਆਂ ਐਸੋ. ਸਮੇਤ ਹਜਾਰਾਂ ਲੋਕਾਂ ਨੇਂ ਕੇਂਦਰ ਵੱਲੋਂ ਕਿਸਾਨ ਮਾਰੂ ਆਰਡੀਨੈੱਂਸ ਜਾਰੀ ਕਰਨ ਲਈ ਜੋਰਦਾਰ ਨਾਅਰੇਬਾਜੀ ਕਰਦਿਆਂ ਰੋਸ ਜਾਹਿਰ ਕੀਤਾ । ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੀ ਸੂਬਾ ਕਮੇਟੀ ਬੂਟਾ ਬੁਰਜ ਗਿੱਲ ਨੇਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ 5 ਜੂਨ ਜਿਸ ਦਿਨ ਇਹ ਤਿੰਨੋਂ ਆਰਡੀਨੈਂਸ ਲਿਆਂਦੇ ਗਏ ਸਨ । ਉਸੇ ਦਿਨ ਤੋਂ ਹੀ ਇਨ੍ਹਾਂ ਆਰਡੀਨੈਂਸਾਂ ਦੇ ਕਿਸਾਨਾਂ ਉੱਪਰ ਉਨ੍ਹਾਂ ਦੇ ਖੇਤੀ ਕਿੱਤੇ ਦੀ ਤਬਾਹੀ ਦਾ ਸੂਚਕ ਹੋਣ ਕਾਰਨ ਹੋਰਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰ ਰਹੇ ਹਾਂ ।ਪਰ ਮੋਦੀ ਸਰਕਾਰ ਨੇ ਸਾਰੇ ਆਪਣੇ ਹੀ ਬਣਾਏ ਹੋਏ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਤੇ ਕਿਸਾਨ ਸੰਘਰਸ਼ ਨੂੰ ਅਣਗੌਲਿਆ ਕਰਨ ਦਾ ਭਰਮ ਪਾਲਿਆ ਹੈ । ਜਲਦ ਹੀ ਮੋਦੀ ਸਰਕਾਰ ਦਾ ਇਹ ਭਰਮ ਵਿਸ਼ਾਲ ਜਥੇਬੰਦਕ ਸੰਘਰਸ਼ ਨਾਲ ਚਕਨਾਚੂਰ ਕਰ ਦਿੱਤਾ ਜਾਵੇਗਾ । ਅੱਜ ਬਰਨਾਲਾ ਦੇ ਰੇਲਵੇ ਸਟੇਸਨ ਤੇ ਪੰਜਾਬ ਦੀਆਂ ਸਾਰੀਆਂ 31 ਜਥੇਬੰਦੀਆਂ ਇਕਜੁੱਟ ਹੋਈਆਂ । ਆਰਡੀਨੈਂਸਾਂ ਦੇ ਸਮੁੱਚੇ ਅਰਥਚਾਰੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਸਮਝਦਿਆਂ ਵਪਾਰਕ ਕਾਰੋਬਾਰੀਆਂ ਨੂੰ ਵੀ ਨਾਲ ਲੈਣ ਵਿਚ ਸਫਲਤਾ ਹਾਸਲ ਕੀਤੀ ਹੈ । ਇਸ ਮੌਕੇ ਪੰਜਾਬ ਪ੍ਹਦੇਸ ਪੱਲੇਦਾਰ ਯੂਨੀਅਨ ਦੇ ਪ੍ਹਧਾਨ ਸਿੰਦਰ ਸਿੰਘ ਬੁਢਲਾਡਾ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਲੋਕ ਸਭਾ ਤੇ ਰਾਜ ਸਭਾ ਵਿਚੋਂ ਧੱਕੇ ਨਾਲ ਪਾਸ ਕਰ ਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਗਲਾ ਘੁੱਟਿਆ ਹੈ । ਜਿੱਥੇ ਕਿਸਾਨਾਂ ਦਾ ਖੇਤੀ ਢਾਂਚਾਂ ਡਿੱਗੇਗਾ ਮਜਦੂਰਾਂ ਦੇ ਚੁਲ੍ਹੇ ਵੀ ਨਹੀਂ ਚੱਲਣਗੇ । ਕਿਉਂ ਕਿ ਪੱਲੇਦਾਰਾਂ ਦਾ ਰੁਜਗਾਰ ਢੋਆ ਢੁਆਈ ਨਾਲ ਜੁੜਿਆ ਹੋਇਆ ਹੈ । ਇਸ ਮਾਰਕੀਟ ਕਮੇਟੀ ਚੇਅਰਮੈਨ ਅਸੋਕ ਮਿੱਤਲ ਸਮੇਤ ਮੌਕੇ ਜੰਗੀਰ ਸਿੰਘ ਡਿੱਪੂ ਪ੍ਹਧਾਨ ਕੈਸੀਅਰ ਲਛਮਣ ਸਿੰਘ ਬਲੌਰ ਸਿੰਘ ਕਮੇਟੀ ਮੇਂਬਰ ਰਾਜਾ ਸਿੰਘ ਗੁਰਮੇਲ ਪੰਧੇਰ ਅਵਤਾਰ ਸਿੰਘ ਸਮੇਤ ਹਜਾਰਾਂ ਕਿਸਾਨ ਮਜਦੂਰਾਂ ਭਾਗ ਲਿਆ । ਇਸ ਮੌਕੇ ਐਸ.ਐਚ.ੳ. ਸਿਟੀ ਰੁਪਿੰਦਰਪਾਲ ਸਿੰਘ ਸਮੇਤ ਪੁਲਿਸ ਵੱਲੋਂ ਸੋਸ਼ਲ ਡਿਸਟੈਂਸ ਅਤੇ ਕੋਵਿਡ ਕਰੋਨਾਂ ਦੀ ਰੋਕਥਾਮ ਤਹਿਤ ਮਾਸਕ ਵੀ ਵੰਡੇ ।





