ਸੈਨੇਟ ਦੀ ਚੋਣ ਵਿਚ ਗੁਰਦੀਪ ਸਿੰਘ ਨੂੰ 145 ਵਿੱਚੋਂ 103 ਵੋਟ ਮਿਲੇ

ਇਸਲਾਮਾਬਾਦ (ਏਜੇਂਸੀ) : ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਗੁਰਦੀਪ ਸਿੰਘ ਪਾਕਿਸਤਾਨ ਦੀ ਸੈਨੇਟ ਵਿਚ ਪਹਿਲੇ ਸਿੱਖ ਮੈਂਬਰ ਬਣ ਗਏ ਹਨ। ਉਹ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ। ਗੁਰਦੀਪ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਹੀ ਤਿੰਨ ਮਾਰਚ ਨੂੰ ਸੈਨੇਟ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਘੱਟ ਗਿਣਤੀ ਸੀਟ ‘ਤੇ ਹੋਈ ਚੋਣ ਵਿਚ ਆਪਣੇ ਵਿਰੋਧੀ ਨੂੰ ਵੱਡੇ ਅੰਤਰ ਨਾਲ ਹਰਾਇਆ। ਸੈਨੇਟ ਦੀ ਚੋਣ ਵਿਚ ਗੁਰਦੀਪ ਸਿੰਘ ਨੂੰ 145 ਵਿੱਚੋਂ 103 ਵੋਟ ਮਿਲੇ ਜਦਕਿ ਉਨ੍ਹਾਂ ਦੇ ਵਿਰੋਧੀ ਜਮੀਅਤ ਉਲੇਮਾ-ਏ-ਇਸਲਾਮ-ਐੱਫ ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ਼ 25 ਵੋਟਾਂ ਮਿਲੀਆਂ।
ਗੁਰਦੀਪ ਸਿੰਘ ਨਾਲ ਸੈਨੇਟ ਵਿਚ ਚੁਣੇ ਗਏ 47 ਮੈਂਬਰਾਂ ਨੇ ਸਹੁੰ ਚੁੱਕੀ। ਗੁਰਦੀਪ ਸਿੰਘ 2021 ਤੋਂ 2027 ਤਕ ਲਈ ਸੈਨੇਟ ‘ਚ ਮੈਂਬਰ ਚੁਣੇ ਗਏ ਹਨ। ਗੁਰਦੀਪ ਸਿੰਘ ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਇਸ ਖੇਤਰ ਦੇ ਉੱਘੇ ਪਰਿਵਾਰ ਨਾਲ ਸਬੰਧਤ ਹਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਪਰਿਵਾਰ ਨੂੰ ਬਹੁਤ ਸਨਮਾਨ ਦਿੰਦੇ ਹਨ।






