16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਪਦਮਸ੍ਰੀ ਰਜਿੰਦਰ ਗੁਪਤਾ ਦੀ ਅਨੋਖੀ...

ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਪਦਮਸ੍ਰੀ ਰਜਿੰਦਰ ਗੁਪਤਾ ਦੀ ਅਨੋਖੀ ਪਹਿਲ

ਜਿਲ੍ਹਾ ਪ੍ਰਸ਼ਾਸ਼ਨ ਨੂੰ ਭੇਂਟ ਕੀਤੇ ਦੋ ਆਕਸੀਜਨ ਕਾਨਸਨਟ੍ਰੇਟਰ
ਹਵਾ ਵਿਚੋਂ ਆਕਸੀਜਨ ਲੈ ਕੇ ਮਰੀਜ ਨੂੰ ਦੇਵੇਗਾ ਆਕਸੀਜਨ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਟ੍ਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਦੋ ਆਕਸੀਜਨ ਕਾਨਸਨਟ੍ਰੇਟਰ ਭੇਂਟ ਕੀਤੇ ਗਏ। ਜਿਹਨਾਂ ਦੀ ਕੀਮਤ ਲਗਭਗ 1 ਲੱਖ 63 ਹਜਾਰ ਰੁਪਏ ਦੇ ਕਰੀਬ ਹੈ। ਮਰੀਜ ਉਪਰ ਇਹ ਕਾਨਸਨਟ੍ਰੇਟਰ ਲਗਾਉਣ ਨਾਲ ਹੁਣ ਆਕਸੀਜਨ ਸਿਲੰਡਰ ਦੀ ਲੋੜ ਨਹੀਂ ਰਹੇਗੀ। ਇਹ ਕਾਨਸਨਟੇ੍ਰਟਰ ਹਵਾ ਵਿਚੋਂ ਹੀ ਆਕਸੀਜਨ ਲੈ ਲੈਂਦਾ ਹੈ। ਆਕਸੀਜਨ ਦੀ ਕਮੀ ਦੂਰ ਕਰਨ ਵਿਚ ਸਹਾਈ ਹੋਣਗੇ ਇਹ ਆਕਸੀਜਨ ਕਾਨਸਨਟ੍ਰੇਟਰ

ਜਿਕਰਯੋਗ ਹੈ ਕਿ ਅੱਜ ਕੱਲ੍ਹ ਪੂਰੇ ਦੇਸ਼ ਵਿਚ ਆਕਸੀਜਨ ਗੈਸ ਦੀ ਭਾਰੀ ਕਮੀ ਚੱਲ ਰਹੀ ਹੈ। ਜਿਸ ਕਾਰਨ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਪਰ ਇਹ ਆਕਸੀਜਨ ਕਾਨਸਨਟ੍ਰੇਟਰ ਨਾਲ ਆਕਸੀਜਨ ਦੀ ਕਮੀ ਦੂਰੀ ਕਰਨ ਵਿਚ ਮਦਦ ਮਿਲੇਗੀ। ਪਦਮ੍ਰਸੀ ਰਜਿੰਦਰ ਗੁਪਤਾ ਦੀ ਇਸ ਅਨੂਠੀ ਪਹਿਲ ਨਾਲ ਜਿਥੇ ਆਕਸੀਜਨ ਦੀ ਕਮੀ ਨੂੰ ਦੂਰ ਹੋਵੇਗੀ। ਉਸਦੇ ਨਾਲ ਨਾਲ ਕਈ ਮਰੀਜਾਂ ਦੀਆਂ ਕੀਮਤੀ ਜਾਨਾਂ ਵੀ ਬਚ ਸਕਣਗੀਆਂ। ਇਸ ਤੋਂ ਪਹਿਲਾਂ ਵੀ ਉਹ ਸਮੇਂ ਸਮੇਂ ਸਿਰ ਪ੍ਰਸ਼ਾਸ਼ਨ ਦੀ ਮਦਦ ਤੋਂ ਇਲਾਵਾ ਇਲਾਕੇ ਦੀ ਸੇਵਾ ਕਰਦੇ ਰਹਿੰਦੇ ਹਨ। ਸਮੇਂ ਸਮੇਂ ਸਿਰ ਉਹਨਾਂ ਵਲੋਂ ਰੈਡ ਕ੍ਰਾਸ ਦੀ ਵੀ ਮਦਦ ਕੀਤੀ ਜਾਂਦੀ ਹੈ। ਕੋਰੋਨਾ ਕਾਲ ਦੀ ਇਸ ਘੜੀ ਵਿਚ ਉਹਨਾਂ ਨੇ ਦਿਲ ਖੋਲ੍ਹਕੇ ਪ੍ਰਸ਼ਾਸ਼ਨ ਦੀ ਮਦਦ ਕੀਤੀ।

Today Now News

RELATED ARTICLES
- Advertisment -

POPULAR POSTS