16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਕਤਸਰ ਮੰਡੀ ਵਿੱਚ ਵਿਕਣ ਲਈ ਉੱਤਰ ਪ੍ਰਦੇਸ਼ ਤੋਂ ਆ ਰਹੇ ਝੋਨੇ ਦੇ...

ਮੁਕਤਸਰ ਮੰਡੀ ਵਿੱਚ ਵਿਕਣ ਲਈ ਉੱਤਰ ਪ੍ਰਦੇਸ਼ ਤੋਂ ਆ ਰਹੇ ਝੋਨੇ ਦੇ ਟਰੱਕ ਨੂੰ ਪਿੰਡ ਵੜਿੰਗ ਕੋਲ ਕੀਤਾ ਕਾਬੂ ।

ਉੱਤਰ ਪ੍ਰਦੇਸ਼ ਤੋਂ ਝੋਨਾ ਵਿਕਣ ਵਾਸਤੇ ਮੁਕਤਸਰ ਦੀਆਂ ਮੰਡੀਆਂ ਵਿਚ ਲਗਾਤਾਰ ਆ ਰਿਹਾ ਹੈ ।.

ਮੁਕਤਸਰ ਮੰਡੀ ਵਿੱਚ ਵਿਕਣ ਲਈ ਉੱਤਰ ਪ੍ਰਦੇਸ਼ ਤੋਂ ਆਇਆ ਝੋਨੇ ਦਾ ਟਰੱਕ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਮੁਕਤਸਰ ਦੀਆਂ ਮੰਡੀਆਂ ਵਿੱਚ ਵਿਕਣ ਲਈ ਉਤਰਪ੍ਰਦੇਸ਼ ਤੋਂ ਆ ਰਹੇ ਝੋਨੇ ਦੇ ਟਰੱਕ ਨੂੰ ਅੱਜ ਕਿਸਾਨਾ ਵੱਲੋਂ ਪਿੰਡ ਵੜਿੰਗ  ਕੋਲ ਫੜ ਲਿਆ ਗਿਆ । ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ  ਕਿ ਉਤਰ ਪ੍ਰਦੇਸ਼ ਤੋਂ ਝੋਨੇ ਦੇ ਟਰੱਕ ਮੁਕਤਸਰ ਦੀਆਂ ਮੰਡੀਆਂ ਵਿਚ ਵਿਕਣ ਲਈ ਆ ਰਹੇ ਹਨ, ਜਿਸ ਸੂਚਨਾ ਦੇ ਅਧਾਰ ਤੇ ਪਿੰਡ ਵੜਿੰਗ ਕੋਲ ਇਕ ਟਰੱਕ ਨੂੰ ਕਾਬੂ ਕਰ ਲਿਆ ਅਤੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਕਿਸਾਨਾਂ ਨੇ ਦੱਸਿਆ ਕਿ ਲਗਭਗ 25-30 ਪ੍ਰਤੀਸ਼ਤ ਅਨਾਜ ਪੰਜਾਬ ਦੀਆਂ ਮੰਡੀਆਂ ਵਿਚ ਬਾਹਰੋਂ ਯੂਪੀ  ਵਿੱਚੋਂ ਆ ਕੇ ਵਿਕਦਾ ਹੈ। ਉਹਨਾਂ ਦੱਸਿਆ ਕਿ ਇਹ ਟਰੱਕ ਯੂਪੀ ਦੀ ਹਦੂਦ ਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਇਸ ਤਰ੍ਹਾਂ ਯੂਪੀ ਦੇ ਕਿਸਾਨ ਦੀ ਵੱਡੀ ਲੁੱਟ ਹੁੰਦੀ ਹੈ ਤੇ ਦੂਜਾ ਜਦੋਂ 30 ਪ੍ਰਤੀਸ਼ਤ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਆ ਕੇ ਵਿਕ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਇਹ ਰਿਕਾਰਡ ਬਣ ਜਾਂਦਾ ਹੈ ਕਿ ਸਭ ਤੋਂ ਵੱਧ ਮਾਲ ਕੇਂਦਰ ਸਰਕਾਰ ਨੂੰ ਪੰਜਾਬ ਦਾ ਕਿਸਾਨ ਦੇ ਰਿਹਾ ਹੈ, ਜਿਸ ਨਾਲ ਕੇਂਦਰ ਸਰਕਾਰ ਸੋਚਦੀ ਹੈ ਕਿ ਪੰਜਾਬ ਦੇ ਕਿਸਾਨ ਵੱਧ ਝੋਨਾ ਵੇਚ ਰਿਹਾ ਹੈ ਤਾਂ ਇਹਨਾਂ ਦਾ ਝਾੜ ਵੱਧ ਹੈ। ਉਹਨਾਂ ਦੱਸਿਆ ਕਿ ਜੇ ਸਾਡਾ ਝੋਨਾ 60 ਮਣ ਝੜਦਾ ਹੈ ਤਾਂ ਸਾਡਾ ਰਿਕਾਰਡ 80 ਦਾ ਬਣ ਜਾਂਦਾ ਹੈ। ਹਾਲਾਕਿ ਸਾਡਾ ਝੋਨਾ 60 ਮਣ ਝੜਿਆ ਹੁੰਦਾ ਹੈ । ਫਿਰ ਉਸ ਹਿਸਾਬ ਨਾਲ ਹੀ ਸਾਡੀਆਂ ਸਬਸਿਡੀਆਂ ਤੇ ਭਾਅ ਦੀ ਗੱਲ ਚੱਲਦੀ ਹੈ। ਬਾਹਰੋਂ ਆ ਰਿਹਾ ਝੋਨਾ ਸਾਡੀ ਆਮਦਨ ਵੱਧ ਸ਼ੋਅ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਬਾਹਰ ਤੋਂ ਆਉਣ ਵਾਲੇ ਝੋਨੇ ਨੂੰ ਪੰਜਾਬ ਦੀਆਂ ਮੰਡੀਆਂ ਵਿਚ ਨਹੀਂ ਵਿਕਣ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਇਸ ਟਰੱਕ ਨੂੰ ਕਿਸੇ ਨੂੰ ਸਪੁਰਦ ਨਹੀਂ ਕਰਾਂਗੇ ਤੇ ਇੱਥੇ ਜਾਮ ਕਰਕੇ ਰੱਖਾਂਗੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਟਰੱਕ ਬਾਹਰੋਂ ਨਾ ਆਵੇ।ਉਹਨਾਂ ਕਿਹਾ ਕਿ ਜਦ ਤੱਕ ਟਰੱਕ ਵਾਲੇ ਤੇ, ਮਾਲਕ ਤੇ ਅਤੇ ਝੋਨੇ ਖਰੀਦਣ ਵਾਲੇ ਵਪਾਰੀ ਤੇ ਪਰਚਾ ਦਰਜ ਨਹੀਂ ਹੁੰਦਾ। ਉਹਨਾਂ ਕਿਹਾ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਕਿ ਮਾਰਕਿਟ ਕਮੇਟੀ ਪਰਚਾ ਕਟਾਵੇਗੀ। 

ਇਸ ਸੰਬੰਧੀ ਟਰੱਕ ਪਕੜਨ ਵਾਲੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਕ ਵੀਡਿਓ ਵਾਇਰਲ ਹੋਈ ਸੀ ਜਿਸ ਤੋਂ ਸਾਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਯੂਪੀ ਦੇ ਹਰਦੂਈ ਸ਼ਹਿਰ ਤੋਂ ਝੋਨਾ ਆਇਆ ਤਾਂ ਅਸੀਂ ਟਰੱਕ ਦਾ ਪਿੱਛਾ ਕੀਤਾ ਤੇ ਟਰੱਕ ਨੂੰ ਰੋਕ ਕੇ ਡਰਾਇਵਰ ਤੋਂ ਪੁੱਛ ਪੜਤਾਲ ਕੀਤੀ। ਜਿਸਤੋਂ ਬਾਅਦ ਅਸੀਂ ਕਿਸਾਨ ਜੱਥੇਬੰਦੀਆਂ ਨੂੰ ਸੂਚਿਤ ਕਰ ਦਿੱਤਾ। ਇਸ ਮੌਕੇ ਖੁਸ਼ਵੰਤ ਸਿੰਘ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਸਿੱਧੂ ਪੁਰ ਨੇ ਦਸਿਆ ਕਿ ਕਲ ਵੀ ਅਸੀਂ ਦੋ ਟਰੱਕ ਫੜੇ ਸਨ ਜੋ ਕੇ ਉਤਰ ਪ੍ਰਦੇਸ਼ ਵਿਚੋਂ ਝੋਨਾ ਲੈਕੇ ਮੁਕਤਸਰ ਵੇਚਣ ਲਈ ਆਏ ਸਨ।

Today Now News

RELATED ARTICLES
- Advertisment -

POPULAR POSTS